Europe

ਯੂਰਪ ‘ਚ ਬਿਜਲੀ ਸੰਕਟ ਹੋਇਆ ਡੂੰਘਾ, ਬਿਜਲੀ ਦਰਾਂ ‘ਚ ਰਿਕਾਰਡ ਤੋੜ ਵਾਧਾ

ਚੰਡੀਗੜ੍ਹ 15 ਅਗਸਤ 2022: ਇਸ ਹਫ਼ਤੇ ਯੂਰਪ (Europe) ਵਿੱਚ ਬਿਜਲੀ ਮਹਿੰਗਾਈ ਦਾ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ । ਯੂਰਪ ਦੇ ਕਈ ਦੇਸ਼ਾਂ ਵਿੱਚ ਗਰਮ ਹਵਾਵਾਂ ਦੇ ਲਗਾਤਾਰ ਦੌਰ ਅਤੇ ਫਰਾਂਸ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਬਿਜਲੀ ਸੰਕਟ ਨੂੰ ਹੋ ਵੀ ਵਧਾ ਦਿੱਤਾ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਮਹਿੰਗਾਈ ਦਾ ਅਸਲ ਕਾਰਨ ਕੁਦਰਤੀ ਗੈਸ ਦੀ ਮਹਿੰਗਾਈ ਹੈ। ਯੂਰਪ ਵਿੱਚ ਬਹੁਤ ਸਾਰੇ ਪਾਵਰ ਸਟੇਸ਼ਨ ਕੁਦਰਤੀ ਗੈਸ ‘ਤੇ ਚੱਲਦੇ ਹਨ।

ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਯੂਰਪ ਵਿੱਚ ਗੈਸ ਦੀ ਕੀਮਤ ਲਗਾਤਾਰ ਵਧ ਰਹੀ ਹੈ। ਕੁਝ ਸਮਾਂ ਪਹਿਲਾਂ ਰੂਸ ਨੇ ਗੈਸ ਸਪਲਾਈ ‘ਚ ਕਟੌਤੀ ਕਰ ਦਿੱਤੀ ਸੀ। ਇਸ ਤੋਂ ਬਾਅਦ ਗੈਸ ਦੀ ਕੀਮਤ ਹੋਰ ਵਾਧਾ ਹੋ ਗਿਆ । ਫਰਾਂਸ ਵਿੱਚ ਪਰਮਾਣੂ ਪਾਵਰ ਸਟੇਸ਼ਨਾਂ ਨੂੰ ਗਰਮੀ ਅਤੇ ਦਰਿਆਵਾਂ ਵਿੱਚ ਪਾਣੀ ਦੇ ਘੱਟ ਪ੍ਰਵਾਹ ਕਾਰਨ ਆਪਣਾ ਉਤਪਾਦਨ ਘਟਾਉਣਾ ਪਿਆ ਹੈ। ਨਦੀਆਂ ਵਿੱਚ ਪਾਣੀ ਘਟਣ ਨਾਲ ਪਣਬਿਜਲੀ ਪਲਾਂਟ ਵੀ ਪ੍ਰਭਾਵਿਤ ਹੋਏ ਹਨ।

ਯੂਰਪ (Europe) ਦੀ ਐਨਰਜੀ ਰੈਗੂਲੇਟਰਾਂ ਦੀ ਕੌਂਸਲ ਦੇ ਪ੍ਰਧਾਨ ਐਨੀਗ੍ਰੇਟ ਗਰੋਏਬਲ ਨੇ ਅਮਰੀਕੀ ਮੀਡੀਆ ਸੰਗਠਨ ਬਲੂਮਬਰਗ ਨਾਲ ਗੱਲਬਾਤ ਦੌਰਾਨ ਕਿਹਾ, ‘ਜੇਕਰ ਰੂਸ ਗੈਸ ਸਪਲਾਈ ਬੰਦ ਕਰ ਦਿੰਦਾ ਹੈ ਅਤੇ ਖਪਤ ਲਈ ਲੋੜੀਂਦੀ ਗੈਸ ਉਪਲਬਧ ਨਹੀਂ ਹੁੰਦੀ ਹੈ, ਤਾਂ ਰਾਸ਼ਨਿੰਗ ਦਾ ਸਹਾਰਾ ਲੈਣਾ ਪਵੇਗਾ। ਹਾਲਾਂਕਿ ਇੱਕ ਪੂਰਨ ਬਲੈਕ ਆਊਟ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਵੱਡੀ ਤਿਆਰੀ ਦੀ ਲੋੜ ਹੋਵੇਗੀ।

ਬਿਜਲੀ ਫਿਊਚਰਜ਼ ਮਾਰਕਿਟ ‘ਚ ਅਗਲੇ ਸਾਲ ਲਈ ਬਿਜਲੀ ਦੀ ਕੀਮਤ ‘ਚ 6.6 ਫੀਸਦੀ ਦਾ ਵਾਧਾ ਹੋਇਆ ਹੈ। ਦਰ ਇਸ ਵੀਰਵਾਰ ਨੂੰ 455 ਯੂਰੋ ਪ੍ਰਤੀ ਮੈਗਾਵਾਟ-ਘੰਟੇ ‘ਤੇ ਪਹੁੰਚ ਗਈ, ਜੋ ਇੱਕ ਆਲ-ਟਾਈਮ ਰਿਕਾਰਡ ਹੈ। ਅਗਲੇ ਸਾਲ ਫਰਾਂਸ ਵਿੱਚ ਬਿਜਲੀ ਦਰਾਂ ਵਿੱਚ 7.8 ਫੀਸਦੀ ਦਾ ਵਾਧਾ ਹੋਇਆ ਹੈ।

Scroll to Top