ਚੰਡੀਗੜ੍ਹ, 04 ਜੂਨ 2024: ਹਰਿਆਣਾ (Haryana) ਦੀਆਂ 10 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਕਰਨਾਲ ਲੋਕ ਸਭਾ ਹਲਕੇ ਤੋਂ ਚੌਥੇ ਪੜਾਅ ਦੀ ਗਿਣਤੀ ਤੋਂ ਬਾਅਦ ਭਾਜਪਾ ਉਮੀਦਵਾਰ ਅਤੇ ਸਾਬਕਾ ਸੀਐਮ ਮਨੋਹਰ ਲਾਲ (Manohar Lal) ਅੱਗੇ ਚੱਲ ਰਹੇ ਹਨ। ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਵਿੱਚ ਮਨੋਹਰ ਲਾਲ 14298 ਹਜ਼ਾਰ ਤੋਂ ਵੱਧ ਦੀ ਲੀਡ ਲੈ ਚੁੱਕੇ ਹਨ। ਉਨ੍ਹਾਂ ਨੂੰ 86044 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਦੇ ਦਿਵਯਾਂਸ਼ੂ ਬੁੱਧੀਰਾਜਾ ਨੂੰ 71746 ਵੋਟਾਂ ਮਿਲੀਆਂ ਹਨ।
ਇੱਥੇ ਸਾਰਿਆਂ ਦੀਆਂ ਨਜ਼ਰਾਂ ਕਰਨਾਲ ਤੋਂ ਭਾਜਪਾ ਉਮੀਦਵਾਰ ਮਨੋਹਰ ਲਾਲ ਖੱਟਰ, ਰੋਹਤਕ ਤੋਂ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਦੇ ਪੁੱਤਰ ਦੀਪੇਂਦਰ ਹੁੱਡਾ, ਗੁਰੂਗ੍ਰਾਮ ਤੋਂ ਕਾਂਗਰਸ ਉਮੀਦਵਾਰ ਰਾਜ ਬੱਬਰ ‘ਤੇ ਹਨ। ਭਾਜਪਾ ਸੂਬੇ ‘ਚ ਇਕੱਲਿਆਂ ਹੀ ਚੋਣਾਂ ਲੜ ਰਹੀ ਹੈ।
ਕਰਨਾਲ ਤੋਂ ਮਨੋਹਰ ਲਾਲ ਅੱਗੇ ਹਨ।
ਕੁਰੂਕਸ਼ੇਤਰ ਤੋਂ ਇੰਡੀਆ ਅਲਾਇੰਸ ਦੇ ਸੁਸ਼ੀਲ ਗੁਪਤਾ ਅੱਗੇ ਹਨ।
ਰੋਹਤਕ ਤੋਂ ਕਾਂਗਰਸ ਦੇ ਦੀਪੇਂਦਰ ਹੁੱਡਾ ਅੱਗੇ
ਗੁਰੂਗ੍ਰਾਮ ਤੋਂ ਕਾਂਗਰਸ ਦੇ ਰਾਜ ਬੱਬਰ ਅੱਗੇ
ਸੋਨੀਪਤ ਤੋਂ ਕਾਂਗਰਸ ਦੇ ਸਤਪਾਲ ਬ੍ਰਹਮਚਾਰੀ ਅੱਗੇ
ਸਿਰਸਾ ਤੋਂ ਕਾਂਗਰਸ ਦੀ ਕੁਮਾਰੀ ਸ਼ੈਲਜਾ ਅੱਗੇ
ਭਿਵਾਨੀ-ਮਹੇਂਦਰਗੜ੍ਹ ਤੋਂ ਭਾਜਪਾ ਦੇ ਧਰਮਬੀਰ ਸਿੰਘ ਅੱਗੇ।
ਫਰੀਦਾਬਾਦ ਤੋਂ ਭਾਜਪਾ ਦੇ ਕ੍ਰਿਸ਼ਨਪਾਲ ਗੁੱਜਰ ਅੱਗੇ
ਹਿਸਾਰ ਤੋਂ ਭਾਜਪਾ ਦੇ ਰਣਜੀਤ ਚੌਟਾਲਾ ਅੱਗੇ
ਅੰਬਾਲਾ ਤੋਂ ਕਾਂਗਰਸ ਦੇ ਵਰੁਣ ਚੌਧਰੀ ਅੱਗੇ