Site icon TheUnmute.com

ECI: ਚੋਣ ਕਮਿਸ਼ਨ ਵੱਲੋਂ ਇਨ੍ਹਾਂ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

Election Commission

ਚੰਡੀਗੜ੍ਹ, 16 ਅਗਸਤ 2024: ਭਾਰਤੀ ਚੋਣ ਕਮਿਸ਼ਨ (Election Commission) ਨੇ ਅੱਜ ਜੰਮੂ-ਕਸ਼ਮੀਰ (Jammu and Kashmir) ਅਤੇ ਹਰਿਆਣਾ (Haryana) ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਜੰਮੂ-ਕਸ਼ਮੀਰ ‘ਚ 3 ਪੜਾਵਾਂ ‘ਚ ਵੋਟਿੰਗ ਹੋਵੇਗੀ | ਜੰਮੂ-ਕਸ਼ਮੀਰ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਹਰਿਆਣਾ ‘ਚ 1 ਅਕਤੂਬਰ ਨੂੰ ਮਤਦਾਨ ਇੱਕ ਪੜਾਅ ‘ਚ ਹੋਵੇਗਾ। ਦੋਵਾਂ ਸੂਬਿਆਂ ਦੇ ਚੋਣ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ ।

ਉਨ੍ਹਾਂ ਕਿਹਾ ਕਿ ਹਰਿਆਣਾ ‘ਚ 2 ਕਰੋੜ ਤੋਂ ਵੱਧ ਵੋਟਰ ਹਨ। 90 ਵਿਧਾਨ ਸਭਾ ਸੀਟਾਂ ‘ਚੋਂ 73 ਸੀਟਾਂ ਜਨਰਲ ਹਨ। ਹਰਿਆਣਾ ‘ਚ 27 ਅਗਸਤ ਨੂੰ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਹਰਿਆਣਾ ‘ਚ 20 ਹਜ਼ਾਰ 629 ਪੋਲਿੰਗ ਸਟੇਸ਼ਨ ਹਨ।

Exit mobile version