Site icon TheUnmute.com

ਲੋਕਾ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਸੰਗਰੂਰ ਹਲਕੇ ‘ਚ ਚੋਣ ਜਾਬਤਾ ਲਾਗੂ

Sangrur

ਚੰਡੀਗੜ੍ਹ 25 ਮਈ 2022: ਚੋਣ ਕਮਿਸ਼ਨ ਵਲੋਂ ਲੋਕ ਸਭਾ ਦੀ ਜਿਮਨੀ ਚੋਣਾਂ ਦੀ ਮਿਤੀ ਦਾ ਐਲਾਨ ਹੋ ਚੁੱਕਾ ਹੈ।ਇਸਦੇ ਨਾਲ ਹੀ ਸੰਗਰੂਰ (Sangrur ) ਲੋਕਾ ਸਭਾ ਦੀ ਜ਼ਿਮਨੀ ਚੋਣ ਹਲਕੇ ‘ਚ ਚੋ ਜਾਬਤਾ ਲਾਗੂ ਹੋ ਗਿਆ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ ਵਿੱਚ ਸੰਸਦੀ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਤਾਰੀਖਾਂ ਦਾ ਐਲਾਨ ਕੀਤਾ ਹੈ । ਇਨ੍ਹਾਂ ਹਲਕਿਆਂ ਲਈ 23 ਜੂਨ 2022 ਨੂੰ ਵੋਟਾਂ ਹੋਣਗੀਆਂ ਅਤੇ 26 ਜੂਨ ਨੂੰ ਗਿਣਤੀ ਹੋਵੇਗੀ ।

Exit mobile version