July 2, 2024 10:44 pm
ukrain

Russia Ukraine : ਬਜ਼ੁਰਗ ਮਾਤਾ ਨੇ ਲਗਾਈ ਭਾਰਤ ਸਰਕਾਰ ਨੂੰ ਗੁਹਾਰ, ਪਰਿਵਾਰ ਵਾਪਸ ਲੈ ਕੇ ਆਉਣ ਦੀ ਕੀਤੀ ਮੰਗ

ਗੜ੍ਹਦੀਵਾਲਾ 25 ਫਰਵਰੀ 2022 : ਹੁਸ਼ਿਆਰਪੁਰ (Hoshiarpur ) ਦੇ ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਖੁਰਦਾ ਦੀ ਬਜ਼ੁਰਗ ਮਾਤਾ ਸੰਤੋਸ਼ ਕੌਰ ਪਤਨੀ ਮਲਕੀਤ ਸਿੰਘ ਆਪਣੇ ਪੁੱਤਰ ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਯੂਕਰੇਨ (Ukraine)  ‘ਚ ਫਸੇ ਹੋਣ ਕਾਰਨ ਬੇਹੱਦ ਚਿੰਤਤ ਹੈ। ਹਰਜਿੰਦਰ ਸਿੰਘ ਦੀ ਮਾਤਾ ਅਤੇ ਭਰਾ ਹਰਜੀਤ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਹਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਯੂਕਰੇਨ ਵਿੱਚ ਫਸਿਆ ਹੋਇਆ ਹੈ। ਉਹ ਪਿਛਲੇ 26 ਸਾਲਾਂ ਤੋਂ ਖਾਕਰੇਵ ਸ਼ਹਿਰ ਵਿੱਚ ਕੱਪੜੇ ਦਾ ਕਾਰੋਬਾਰ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਉਥੇ ਜੰਗ ਕਾਰਨ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ। ਰੂਸੀ ਫ਼ੌਜ ਖਾਕਰੇਵ ਸ਼ਹਿਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਹੈ। ਭਾਈ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਹਰਜਿੰਦਰ ਸਿੰਘ ਨਾਲ ਦਿਨ-ਰਾਤ ਲਗਾਤਾਰ ਗੱਲਬਾਤ ਕਰ ਰਹੇ ਹਨ ਅਤੇ ਉਥੇ ਸਥਿਤੀ ਬਹੁਤ ਖਰਾਬ ਦੱਸੀ ਜਾਂਦੀ ਹੈ। ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਯੂਕਰੇਨ (Ukraine) ਵਿੱਚ ਫਸੇ ਭਾਰਤੀਆਂ ਨੂੰ ਭਾਰਤ ਲਿਆਂਦਾ ਜਾਵੇ।