ਬਜ਼ੁਰਗ ਪਤੀ ਪਤਨੀ

ਅਣਪਛਾਤੇ ਵਿਅਕਤੀਆਂ ਨੇ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਉਂਗਲਾਂ ਵੀ ਲੈ ਗਏ ਨਾਲ

ਚੰਡੀਗੜ੍ਹ 05 ਮਈ 2022: ਲੁਧਿਆਣਾ ਦੇ ਬੀਆਰਐਸ ਨਗਰ ਦੇ ਵਿਚ ਇਕ ਬਜ਼ੁਰਗ ਪਤੀ ਪਤਨੀ ਦੀ ਦੇਰ ਰਾਤ ਉਨ੍ਹਾਂ ਦੇ ਘਰ ਜਾ ਕੇ ਅਣਪਛਾਤੇ ਵਿਅਕਤੀਆਂ ਨੇ ਬਹੁਤ ਬੇਰਹਮੀ ਨਾਲ ਕਤਲ ਕਰ ਦਿੱਤਾ। ਬਜ਼ੁਰਗ ਪਤੀ- ਪਤਨੀ ਦੀ ਪਹਿਚਾਣ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ। ਜੇਕਰ ਗੱਲ ਕਰੀਏ ਉਨ੍ਹਾਂ ਦੇ ਪਰਿਵਾਰ ਦੀ ਤਾਂ ਉਹ ਆਪਣੇ ਘਰ ਵਿੱਚ ਇੱਕਲੇ ਰਹਿੰਦੇ ਸਨ। ਉਨ੍ਹਾਂ ਦੀ ਬੇਟਾ ਸਕਾਟਲੈਂਡ ਵਿੱਚ ਰਹਿੰਦਾ ਸੀ , ਜਿਸ ਕੋਲ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਨੇ 2 ਹਫ਼ਤੇ ਬਾਅਦ ਹੀ ਜਾਣਾ ਸੀ। ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਦੀ ਬੇਟੀ ਦਾ ਵਿਆਹ ਲੁਧਿਆਣਾ ਹੋਇਆ ਹੈ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੇ ਸੁਖਦੇਵ ਸਿੰਘ ਸੀ ਪੀ ਡਬਲਿਊ ਡੀ ਤੋਂ ਸੇਵਾ ਮੁਕਤ ਸੀ। ਬਜ਼ੁਰਗ ਜੋੜੇ ਦੇ ਆਂਢ-ਗੁਆਂਢ ਨੇ ਦੱਸਿਆ ਕੇ ਕਰੀਬ 9 ਵਜੇ ਦੇ ਨੇੜੇ- ਤੇੜੇ ਉਨ੍ਹਾਂ ਦੇ ਘਰ ਵਿੱਚੋਂ ਉੱਚੀਆਂ ਅਵਾਜ਼ਾਂ ਆ ਰਹੀਆ ਸਨ। ਜਿਸ ਤੋਂ ਬਾਅਦ ਇੱਕ ਗੁਆਢੀ ਨੇ ਘਰ ਦੀ ਕੰਧ ਟੱਪ ਕੇ ਦੇਖਿਆ ਤਾਂ ਉਹ ਦੋਵੇਂ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੱਸਿਆ ਕੇ ਬਜ਼ੁਰਗ ਪਤੀ ਪਤਨੀ ਦਾ ਕਤਲ ਕੀਤਾ ਗਿਆ ਹੈ। ਮਾਮਲਾ ਲੁੱਟ -ਖੋਹ ਵਾਲਾ ਵੀ ਨਜ਼ਰ ਨਹੀਂ ਆ ਰਿਹਾ।ਮੁੱਢਲੀ ਜਾਂਚ ‘ਚ ਇਕ ਗੱਲ ਇਹ ਸਾਹਮਣੇ ਆਈ ਹੈ ਕਿ ਕਾਤਲ ਪਤੀ-ਪਤਨੀ ਦੇ ਹੱਥ ਅਤੇ ਗਲੇ ‘ਚ ਪਾਏ ਸੋਨੇ ਦੇ ਗਹਿਣੇ ਲੈ ਗਏ ਹਨ। ਇੱਕ ਹੋਰ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਕਾਤਲ ਸੁਖਦੇਵ ਸਿੰਘ ਦੀਆਂ ਉਂਗਲਾਂ ਲਾਹ ਕੇ ਲੈ ਗਏ ਹਨ।

Scroll to Top