Site icon TheUnmute.com

ਬਰਨਾਲਾ ਜ਼ਿਲ੍ਹੇ ਦੇ ਏਕਨੂਰ ਸਿੰਘ ਗਿੱਲ ਨੇ ਪਹਿਲੀ ਕੋਸ਼ਿਸ ‘ਚ NDA ਪ੍ਰੀਖਿਆ ਕੀਤੀ ਪਾਸ

Eknoor Singh Gill

ਬਰਨਾਲਾ, 30 ਸਤੰਬਰ 2023: ਮਾਤਾ ਰਮਨਪ੍ਰੀਤ ਕੌਰ (ਆਊਟਸੋਰਸਿੰਗ ਕਰਮਚਾਰੀ, ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ) ਅਤੇ ਪਿਤਾ ਰੂਪ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਦੇ ਇਕਲੌਤੇ ਪੁੱਤਰ ਏਕਨੂਰ ਸਿੰਘ ਗਿੱਲ (Eknoor Singh Gill)  ਨੇ 17 ਸਾਲ ਦੀ ਉਮਰ ਵਿੱਚ ਹੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋ ਲਈ ਗਈ ਨੈਸ਼ਨਲ ਡਿਫੈਂਨਸ ਅਕੈਡਮੀ (NDA) ਦੀ ਪ੍ਰੀਖਿਆ ਪਾਸ ਕਰਕੇ ਬਰਨਾਲਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ । ਮਾਤਾ-ਪਿਤਾ ਦੇ ਇਕਲੌਤੇ ਪੁੱਤ ਨੇ ਪਹਿਲੀ ਵਾਰ ਦਿੱਤੇ ਪੇਪਰ ‘ਚ ਚੰਗੀ ਪੁਜੀਸ਼ਨ ਲੈ ਕੇ ਆਪਣੀ ਜਿੱਤ ਦਰਜ ਕੀਤੀ ਹੈ ।

ਏਕਨੂਰ ਸਿੰਘ ਗਿੱਲ (Eknoor Singh Gill)  ਬਚਪਨ ਤੋਂ ਹੀ ਮਿਹਨਤੀ ਅਤੇ ਹੁਸ਼ਿਆਰ ਹੈ | ਅਕਾਲ ਅਕੈਡਮੀ ਭਦੌੜ ‘ਚ ਪੜ੍ਹਦੇ ਸਮੇਂ ਏਕਨੂਰ ਸਿੰਘ ਨੇ ਹਰ ਜਮਾਤ ਚੰਗੀ ਪੁਜੀਸ਼ਨ ਨਾਲ ਪਾਸ ਕੀਤੀ ਹੈ ਅਤੇ ਦਸਵੀਂ ਜਮਾਤ ‘ਚ ਵੀ ਅਕਾਲ ਅਕੈਡਮੀ ਭਦੌੜ ਦਾ ਨਾਂ ਰੋਸ਼ਨ ਕੀਤਾ ਸੀ । ਹੁਣ ਏਕਨੂਰ ਸਿੰਘ ਗਿੱਲ ਬਾਰਵੀ ਜਮਾਤ ਨਾਨ-ਮੈਡੀਕਲ ਨਾਲ ਕਰ ਰਿਹਾ ਹੈ ਅਤੇ ਪੜਾਈ ਦੇ ਨਾਲ ਹੀ ਐਨ.ਡੀ.ਏ ਦੀ ਤਿਆਰੀ ਕੀਤੀ ਅਤੇ ਪਹਿਲੀ ਕੋਸ਼ਿਸ ‘ਚ ਹੀ ਸਫਲ ਹੋਇਆ | ਏਕਨੂਰ ਮੋਬਾਇਲ ਫੋਨ ਅਤੇ ਹਰ ਤਰ੍ਹਾਂ ਦੇ ਸੋਸਲ ਮੀਡੀਆ ਪਲੇਟਫਾਰਮ ਤੋਂ ਦੂਰ ਹੈ, ਏਕਨੂਰ ਸਿੰਘ ਗਿੱਲ ਦਾ ਸੁਪਨਾ ਆਰਮੀ ਅਫ਼ਸਰ ਬਣਨ ਦਾ ਹੈ | ਜਿਸ ਨੂੰ ਕਿ ਏਕਨੂਰ ਆਪਣੀ ਮਿਹਨਤ ਸਦਕਾ ਜਲਦ ਹੀ ਪੂਰਾ ਕਰੇਗਾ |

Exit mobile version