July 5, 2024 9:32 am

ਬ੍ਰੈਂਪਟਨ ‘ਚ ਕਾਰਵਾਈ ਗਈ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ

ਚੰਡੀਗੜ੍ਹ, 25 ਜੂਨ 2022 : ਅੱਜ ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਜਾਹੋ ਜਲਾਲ ਨਾਲ ਅਰੰਭ ਹੋਈ । ਸਰਦੁਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ ।ਮੁੱਖ ਮਹਿਮਾਨ ਵਜੋਂ ਸਰਦਾਰ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ ਅਤੇ ਨਾਲ ਹੀ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ, ਆਈ ,ਜੀ, ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਕੀਤਾ ।

ਸਵਾਗਤੀ ਸ਼ਬਦ ਤਰਲੋਚਨ ਸਿੰਘ ਅਟਵਾਲ ਵੱਲੋ ਕਹੇ ਗਏ ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਂਨਫਰੰਸ ਬਾਰੇ ਗੱਲ ਕੀਤੀ ਇਸ ਮੌਕੇ ਤੇ ਸੋਨੀਆ ਸਿੱਧੂ , ਮਨਿੰਦਰ ਸਿੱਧੂ ਐਮ ਪੀ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ ।ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਤੇ ਸਰਬਜੀਤ ਸਿੰਘ ਵਿਰਕ, ਗੁਰਸ਼ਰਨ ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ । ਮੁੱਖ ਮਹਿਮਾਨ ਸਰਦਾਰ ਚਰਨਜੀਤ ਸਿੰਘ ਬਾਠ ਯੂ ਐਸ ਏ ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ ਰਹਿਣ ਦਾ ਵਾਦਾ ਕੀਤਾ ।

ਇਸ ਤੋਂ ਬਾਦ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ 2009ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਦੇ ਜੀਵਨ ਤੇ ਡਾਕੂਮੈਂਟਰੀ ਪੇਸ਼ ਕੀਤੀ ਅਤੇ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਅਰਵਿੰਦਰ ਢਿੱਲੋਂ ਨੂੰ ਵਿਸ਼ਵ ਪੰਜਾਬੀ ਕਾਨਫਰੰਸਾ ਦਾ ਇਤਹਾਸ ਪੁਸਤਕ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ ।

 

ਅਕਦਮਿਕ ਸੈਸ਼ਨ ਦੀ ਸ਼ਰੂਆਤ ਅਜੈਬ ਸਿੰਘ ਚੱਠਾ ਨੇ ਸਿੱਖਿਆ ਦਾ ਉਦੇਸ਼ ਵਿਸ਼ੇ ਤੇ ਵੱਖ ਵੱਖ ਬੁੱਧੀਜੀਵੀਆਂ ਜਿਨ੍ਹਾਂ ਵਿੱਚ ਜਗਜੀਤ ਸਿੰਘ ਧੂਰੀ ,ਡਾਕਟਰ ਕਮਲਪ੍ਰੀਤ ਕੌਰ ਸੰਧੂ ਪ੍ਰਿੰਸੀਪਲ, ਡਾਕਟਰ ਸੁਖਦੀਪ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ ।

ਡਾਕਟਰ ਦਲਜੀਤ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦੇ ਸਿੱਖਿਆ ਦੇ ਮਹੱਤਵ ਅਤੇ ਕਮੀਆ ਲਈ ਯਤਨ ਕਰਨ ਦੀ ਗੱਲ ਕੀਤੀ ।ਅਗਲੇ ਸੈਸ਼ਨ ਦਾ ਆਰੰਭ ਅਰਵਿੰਦਰ ਢਿੱਲੋਂ ਨੇ ਕਰਦੇ ਹੋਏ ਭਾਸ਼ਾ ਦੀ ਸਥਿਤੀ ਅਤੀਤ ਦੇ ਹਵਾਲੇ ਨਾਲ ਕੀਤੀ ਅਤੇ ਭਾਸ਼ਾ ਦੀ ਅਮੀਰ ਵਿਰਾਸਤ ਦੀ ਗੱਲ ਕੀਤੀ । ਇਸ ਸੈਸ਼ਨ ਵਿੱਚ ਸ਼ਾਮਲ ਵਿਦਵਾਨਾਂ ਵਿੱਚ ਪ੍ਰੋ ਪਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,ਡਾਕਟਰ, ਜਸਵਿੰਦਰ ਕੌਰ ਮਾਂਗਟ, ਵਿਵੇਕ ਜੋਤ ਬਰਾੜ, ਪਿਸ਼ੌਰਾ ਸਿੰਘ ਢਿਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।

ਅੱਜ ਦਾ ਦਿਨ ਇਕ ਯਾਦਗਾਰੀ ਦਿਨ ਹੋ ਨਿਬੜਿਆ ।ਭਾਸ਼ਾ ਬਾਰੇ ਪਰਵੀਨ ਕੁਮਾਰ ਅਤੇ ਪਿਸ਼ੌਰਾ ਸਿੰਘ ਢਿਲੋਂ ਨੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ ।ਤਿੰਨ ਦਿਨ ਤੱਕ ਚੱਲਣ ਵਾਲੀ ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੁੱਧੀਜੀੀਆਂ ਵੱਲੋ ਵਿਚਾਰ ਪੇਸ਼ ਕੀਤੇ ਜਾਣਗੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਰਮਣੀ ਬੱਤਰਾ,ਬਲਵਿੰਦਰ ਕੌਰ ਚੱਠਾ, ਸੁੰਦਰਪਾਲ ਰਜਾਸੰਸੀ,ਕੁਲਵਿੰਦਰ ਕੌਰ ਕੋਮਲ,ਚੇਅਰਪਰਸਨ ਸਪਰਿੰਗ ਡੇਲ ਪਬਲਿਕ ਸਕੂਲ,ਡਾਕਟਰ ਜਸਵਿੰਦਰ ਕੌਰ ਢਿੱਲੋਂ,ਸਰਬਜੀਤ ਕੌਰ ਘੁੰਮਣ,ਜਸਵਿੰਦਰ ਕੌਰ ਜੱਸੀ,ਸਤਿੰਦਰ ਕੌਰ। ਬੁੱਟਰ,ਗਗਨ ਚੱਠਾ,ਕਰਨ ਅਜਾਇਬ ਸਿੰਘ ਸੰਘਾ,ਕੁਲਦੀਪ ਕੌਰ ਦੀਪ,ਬਲਵਿੰਦਰ ਕੌਰ ,ਮੀਤਾ ਖੰਨਾ,ਪ੍ਰਭਦਿਆਲ ਸਿੰਘ ਖੰਨਾ,ਤੀਰਥ ਸਿੰਘ ਦਿਓਲ ਤੋਂ ਇਲਾਵਾ ਮੀਡੀਆ ਤੋਂ ਰਾਜਿੰਦਰ ਸਿੰਘ ਸੈਣੀ,ਪਰਵਾਸੀ ਹਮਦਰਦ ਮੀਡੀਆ ਤੋਂ ਮਨਪ੍ਰੀਤ ਕੌਰ,ਮਨਜਿੰਦਰ ਪ੍ਰੀਤ ਜਗਤ ਮੀਡੀਆ ਤੋਂ ਹਾਜਰ ਹੋਏ ।