8th World Punjabi Conference

ਬ੍ਰੈਂਪਟਨ ਵਿਖੇ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ

ਚੰਡੀਗੜ੍ਹ 29 ਜੂਨ 2022: ਅੱਜ ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ (8th World Punjabi Conference) ਪੂਰੇ ਜਾਹੋ ਜਲਾਲ ਨਾਲ ਅਰੰਭ ਹੋਈ ।ਸ: ਸਰਦੂਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ ।ਮੁੱਖ ਮਹਿਮਾਨ ਵਜੋਂ ਸਰਦਾਰ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ ਅਤੇ ਨਾਲ ਹੀ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ, ਆਈ ,ਜੀ, ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਕੀਤਾ ।

ਸਵਾਗਤੀ ਸ਼ਬਦ ਸਰਦਾਰ ਤਰਲੋਚਨ ਸਿੰਘ ਅਟਵਾਲ ਵੱਲੋ ਕਹੇ ਗਏ ਸਰਦਾਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਂਨਫਰੰਸ ਬਾਰੇ ਗੱਲ ਕੀਤੀ ਇਸ ਮੌਕੇ ਤੇ ਸੋਨੀਆ ਸਿੱਧੂ, ਮਨਿੰਦਰ ਸਿੱਧੂ ਐਮ ਪੀ ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ ।ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਤੇ ਸਰਬਜੀਤ ਸਿੰਘ ਵਿਰਕ, ਗੁਰਸ਼ਰਨ ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ ।ਮੁੱਖ ਮਹਿਮਾਨ ਸਰਦਾਰ ਚਰਨਜੀਤ ਸਿੰਘ ਬਾਠ ਯੂ ਐਸ ਏ ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ ਰਹਿਣ ਦਾ ਵਾਦਾ ਕੀਤਾ ।

Eighth World Punjabi Conference

ਇਸ ਤੋਂ ਬਾਦ ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ 2009ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ ਗਿਆ ।ਡਾਕਟਰ ਅਜੈਬ ਸਿੰਘ ਚੱਠਾ ਨੂੰ ( ਸ਼ੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਵਾਰਡ ) ਨਾਲ ਸਨਮਾਨਿਤ ਕੀਤਾ ਗਿਆ । ਜਗਜੀਤ ਸਿੰਘ ਧੂਰੀ ਨੇ ਡਾਕਟਰ ਅਜੈਬ ਸਿੰਘ ਚੱਠਾ ਨੂੰ ( ਗੁਰਮੁਖੀ ਦਾ ਪੁੱਤਰ ) ਅਵਾਰਡ ਨਾਲ ਸਨਮਾਨਿਤ ਕੀਤਾ ।

ਇਸ ਮੌਕੇ ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਦੇ ਜੀਵਨ ਤੇ ਡਾਕੂਮੈਂਟਰੀ ਪੇਸ਼ ਕੀਤੀ ਅਤੇ ( ਪਦਮ ਸ਼੍ਰੀ ਭਾਈ ਵੀਰ ਸਿੰਘ ਅਵਾਰਡ ) ਨਾਲ ਸਨਮਾਨਿਤ ਕੀਤਾ ਗਿਆ ।ਅਰਵਿੰਦਰ ਢਿੱਲੋਂ ਨੂੰ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਲਈ (ਪੰਜਾਬ ਗੌਰਵ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ । ਅਕਦਮਿਕ ਸੈਸ਼ਨ ਦੀ ਸ਼ਰੂਆਤ ਅਜੈਬ ਸਿੰਘ ਚੱਠਾ ਨੇ ਸਿੱਖਿਆ ਦਾ ਉਦੇਸ਼ ਵਿਸ਼ੇ ਤੇ ਵੱਖ ਵੱਖ ਬੁੱਧੀਜੀਵੀਆਂ ਜਿਨ੍ਹਾਂ ਵਿੱਚ ਜਗਜੀਤ ਸਿੰਘ ਧੂਰੀ ,ਡਾਕਟਰ ਕਮਲਪ੍ਰੀਤ ਕੌਰ ਸੰਧੂ ਪ੍ਰਿੰਸੀਪਲ , ਡਾਕਟਰ ਸੁਖਜੀਤ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ ।

Eighth World Punjabi Conference

ਡਾਕਟਰ ਦਲਜੀਤ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦੇ ਸਿੱਖਿਆ ਦੇ ਮਹੱਤਵ ਅਤੇ ਕਮੀਆ ਲਈ ਯਤਨ ਕਰਨ ਦੀ ਗੱਲ ਕੀਤੀ ।ਅਗਲੇ ਸੈਸ਼ਨ ਦਾ ਆਰੰਭ ਅਰਵਿੰਦਰ ਢਿੱਲੋਂ ਨੇ ਕਰਦੇ ਹੋਏ ਭਾਸ਼ਾ ਦੀ ਸਥਿਤੀ ਅਤੀਤ ਦੇ ਹਵਾਲੇ ਨਾਲ ਕੀਤੀ ਅਤੇ ਭਾਸ਼ਾ ਦੀ ਅਮੀਰ ਵਿਰਾਸਤ ਦੀ ਗੱਲ ਕੀਤੀ ।ਇਸ ਸੈਸ਼ਨ ਵਿੱਚ ਸ਼ਾਮਲ ਵਿਦਵਾਨਾਂ ਵਿੱਚ ਪ੍ਰੋ ਪਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,ਡਾਕਟਰ ,ਜਸਵਿੰਦਰ ਕੌਰ ਮਾਂਗਟ,ਵਿਵੇਕ ਜੋਤ ਬਰਾੜ , ਪਿਸ਼ੌਰਾ ਸਿੰਘ ਢਿਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।

ਅੱਜ ਦਾ ਦਿਨ ਇਕ ਯਾਦਗਾਰੀ ਦਿਨ ਹੋ ਨਿਬੜਿਆ ।ਭਾਸ਼ਾ ਬਾਰੇ ਪਰਵੀਨ ਕੁਮਾਰ ਅਤੇ ਪਿਸ਼ੌਰਾ ਸਿੰਘ ਢਿਲੋਂ ਨੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ ।ਤਿੰਨ ਦਿਨ ਤੱਕ ਚੱਲਣ ਵਾਲੀ ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੁੱਧੀਜੀੀਆਂ ਵੱਲੋ ਵਿਚਾਰ ਪੇਸ਼ ਕੀਤੇ ਜਾਣਗੇ । ਦੂਜੇ ਦਿਨ ਦੀ ਸ਼ੁਰੂਆਤ ਸੰਤੋਖ ਸਿੰਘ ਸੰਧੂ ਨੇ ਕੀਤੀ ਅਤੇ ਪਹਿਲੇ ਸੈਸ਼ਨ ਵਿੱਚ ਕੁਲਵਿੰਦਰ ਸਿੰਘ ਥਿਆੜਾ ਏ ਆਈ ਜੀ ਨੇ ਚੇਅਰਪਰਸਨ ਅਤੇ ਡਾਕਟਰ ਸਤਿੰਦਰਜੀਤ ਕੌਰ ਬੁੱਟਰ ,ਜਸਵਿੰਦਰ ਕੌਰ ਜੱਸੀ ,ਕੁਲਵਿੰਦਰ ਸਿੰਘ ਥਿਆੜਾ ਨੇ ਯਤਨਸਿੰਘ ਚੱਠਾ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਮੰਚ ਦੀ ਕਾਰਵਾਈ ਚਲਾਈ ।

Eighth World Punjabi Conference

ਇਸ ਮੌਕੇ ਕਾਇਦਾ ਏ ਨੂਰ ਤੇ ਡਾਕੂਮੈਂਟਰੀ ਦਿਖਾਈ ਗਈ ।ਕਾਇਦੇ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ।ਕੁਲਵਿੰਦਰ ਸਿੰਘ ਥਿਆੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।ਦੂਜੇ ਸੈਸ਼ਨ ਵਿੱਚ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਿਟੀ ਪਟਿਆਲਾ ਚੇਅਰਪਰਸਨ ਵਜੋਂ ਅਤੇ ਬੁਲਾਰੇ ਨਵਨੀਤ ਕੌਰ ,ਬਬਨੀਤ ਕੌਰ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ ਤੇ ਗੱਲ ਕੀਤੀ । ਕੁਲਵਿੰਦਰ ਕੌਰ ਕੋਮਲ ਨੇ ਸਾਰਥਕ ਕਦਮ ਚੁੱਕੇ ਜਾਣ ਦੀ ਗੱਲ ਕੀਤੀ ।

ਡਾਕਟਰ ਸੱਤਪਾਲ ਕੌਰ ਨੇ ਦਿਲ੍ਹੀ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਗੱਲ ਕੀਤੀ ।ਆਖਰੀ ਸੈਸ਼ਨ ਵਿੱਚ ਤਾਹਿਰ ਅਸਲਮ ਗੋਰਾਂ ਨੇ ਮੰਚ ਸੰਚਾਲਨ ਕੀਤਾ ਅਤੇ ਅਮਰ ਸਿੰਘ ਭੁੱਲਰ ਨੇ ਚੇਅਰਪਰਸਨ ਦੀ ਜਿੰਮੇਵਾਰੀ ਨਿਭਾਈ ।ਹਲੀਮਾ ਜੀ ਟੈਗ ਟੀ ਵੀ ਨੇ ਔਰਤਾਂ ਦੀ ਗੱਲ ਮੀਡੀਆ ਦੇ ਹਵਾਲੇ ਨਾਲ ਕੀਤੀ ।

Eighth World Punjabi Conference

ਤੀਜੇ ਦਿਨ ਦੀ ਸ਼ੁਰੂਆਤ ਵਿਚ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਡਾਕੂਮੈਂਟਰੀ ਦਿਖਾ ਕੇ ਕੀਤੀ ਗਈ ।ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਤਹਾਸ ਪੁਸਤਕ ਬਾਰੇ ਸੀ ,ਜਿਸ ਵਿੱਚ ਚੇਅਰਪਰਸਨ ਵੱਜੋ ਹਕੂਮਤ ਸਿੰਘ ਮੱਲੀ ਸ਼ਾਮਲ ਹੋਏ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਪੁਸਤਕ ਤੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਇਹ ਪੁਸਤਕ ਬਹੁਤ ਅਣਮੋਲ ਹੈ ਅਤੇ ਹਮੇਸ਼ਾਂ ਇਕ ਹਵਾਲਾ ਪੁਸਤਕ ਵੱਜੋਂ ਜਾਣੀ ਜਾਵੇਗੀ । ਪਿਸ਼ੌਰਾ ਸਿੰਘ ਢਿਲੋਂ ਨੇ ਕਿਹਾ ਕਿ ਇਸ ਪੁਸਤਕ ਨੂੰ ਸੰਪਾਦਿਤ ਕਰਨਾ ਇਕ ਇਤਿਹਾਸਿਕ ਕਾਰਜ ਹੈ ।

ਡਾਕਟਰ ਦਲਜੀਤ ਸਿੰਘ ਫਾਰਮਰ ਵਾਈਸ ਚਾਂਸਲਰ ਨੇ ਕਿਹਾ ਅਰਵਿੰਦਰ ਢਿੱਲੋਂ ਨੇ ਇਹ ਪੁਸਤਕ ਲਿਖ ਕੇ ਇਤਿਹਾਸ ਸਿਰਜ ਦਿੱਤਾ ਹੈ । ਇਸ ਮੌਕੇ ਤੇ ਪੁਸਤਕਾਂ ਲੋਕ ਅਰਪਣ ਕਰਨ ਦੀ ਰਸਮ ਤਰਲੋਚਨ ਸਿੰਘ ਅਟਵਾਲ ,ਦਲਬੀਰ ਸਿੰਘ ਕਥੂਰੀਆ ,ਅਜੈਬ ਸਿੰਘ ਚੱਠਾ ,ਡਾਕਟਰ ਦਲਜੀਤ ਸਿੰਘ ਵੱਲੋ ਕੀਤੀਆਂ ਗਈਆਂ । ਸਮਾਪਤੀ ਸਮਾਰੋਹ ਵਿੱਚ ਡਾਕਟਰ ਦਲਜੀਤ ਸਿੰਘ ਸਰਪ੍ਰਸਤ , ਡਾਕਟਰ ਅਜੈਬ ਸਿੰਘ ਚੱਠਾ ਚੇਅਰਮੈਨ , ਚਰਨਜੀਤ ਸਿੰਘ ਬਾਠ,ਤਰਲੋਚਨ ਸਿੰਘ ਅਟਵਾਲ ਪ੍ਰਧਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋਏ । ਗੁਰਪ੍ਰੀਤ ਕੌਰ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕੀਤੀ ।

Eighth World Punjabi Conference

ਅਜੈਬ ਸਿੰਘ ਚੱਠਾ ਨੇ ਸਿੱਖਿਆ ਦੀ ਗੁਣਵੱਤਾ ਤੇ ਗੱਲ ਕੀਤੀ ਤੇ ਕਾਇਦਾ ਏ ਨੂਰ ਇੱਕੀਵੀਂ ਸਦੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ।ਆਉਣ ਵਾਲੇ ਸਮੇਂ ਵਿਚ ਵਿਸ਼ਵ ਪੰਜਾਬੀ ਕਾਨਫਰੰਸ (8th World Punjabi Conference) ਜਾਰੀ ਰੱਖਣ ਦਾ ਵਾਦਾ ਕੀਤਾ ।ਤਰਲੋਚਨ ਸਿੰਘ ਅਟਵਾਲ ਨੇ ਹਰ ਤਰਾਂ ਦੇ ਸਹਿਯੋਗ ਕਰਨ ਦੀ ਗੱਲ ਦੋਹਰਾਈ । ਇਸ ਮੌਕੇ ਅਜੈਬ ਸਿੰਘ ਚੱਠਾ ਨੂੰ ਮਹਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਡਾਕਟਰ ਦਲਜੀਤ ਸਿੰਘ ਨੂੰ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।

8th World Punjabi Conference

ਅਰਵਿੰਦਰ ਢਿੱਲੋਂ ਨੂੰ ( ਪੰਜਾਬ ਦਾ ਗੌਰਵ ) ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਡਾਕਟਰ ਦਲਜੀਤ ਸਿੰਘ ਵੱਲੋ ਸ਼ਾਨਦਾਰ ਸਮਾਗਮ ਲਈ ਮੁਬਾਰਕਬਾਦ ਦਿੱਤੀ ਗਈ ਨਾਲ ਹੀ ਕਿਹਾ ਕਿ ਕਾਂਨਫਰੰਸ ਦੀ ਸਫਲਤਾ ਲਈ ਸਾਰੀ ਟੀਮ ਦੀ ਹਿੰਮਤ ਹੈ ।ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ ।ਦਲਬੀਰ ਸਿੰਘ ਕਥੂਰੀਆ ਨੇ ਧੰਨਵਾਦੀ ਸ਼ਬਦ ਕਹੇ । ਕਾਨਫ਼ਰੰਸ ਦੇ ਤੀਸਰੇ ਦਿਨ ਆਖੀਰ ਵਿੱਚ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ , ਜਿਸਦੇ ਹੋਸਟ ਸ : ਪਿਆਰਾ ਸਿੰਘ ਕੁੱਦੋਵਾਲ ਤੇ ਟੈਗ ਟੀ ਵੀ ਦੀ ਮਾਲਿਕ ਹਲੀਮੀ ਸਾਦੀਆ ਜੀ ਸਨ । ਇਹਨਾਂ ਦੀ ਹੋਸਟਿੰਗ ਕਾਬਿਲੇ ਤਾਰੀਫ਼ ਸੀ । ਬਹੁਤ ਨਾਮਵਰ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ । ਸਭਾ ਦੇ ਸੱਭ ਮੈਂਬਰਜ਼ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ । ਇਹ ਕਾਨਫ਼ਰੰਸ ਸਦਾ ਲਈ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ ਹੋਈ ।

ਰਮਿੰਦਰ ਰਮੀ ਸਲਾਹਕਾਰ
ਵਰਲਡ ਪੰਜਾਬੀ ਕਾਨਫ਼ਰੰਸ ।

Scroll to Top