Site icon TheUnmute.com

ਸਿੱਖਿਆ ਵਿਭਾਗ ਨੇ ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ‘ਚ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਦਾ ਕੀਤਾ ਐਲਾਨ

24 ਜਨਵਰੀ 2025: ਸਿੱਖਿਆ (Education Department) ਵਿਭਾਗ ਨੇ ਮੈਰੀਟੋਰੀਅਸ ਸਕੂਲ ਦਾਖਲਾ 2025 ਅਧੀਨ ਸਕੂਲ ਆਫ਼ (Schools of Eminence and Meritorious Schools under Meritorious School Admission 2025) ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਸਕੂਲ ਆਫ਼ ਐਮੀਨੈਂਸ (SOE) ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਸਾਂਝੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਜਿਸ ਵਿੱਚ 9ਵੀਂ ਜਮਾਤ ਵਿੱਚ ਦਾਖਲੇ ਲਈ ਪ੍ਰੀਖਿਆ 16 ਮਾਰਚ 2025 (ਐਤਵਾਰ) ਨੂੰ ਹੋਵੇਗੀ। 11ਵੀਂ ਜਮਾਤ ਵਿੱਚ ਦਾਖਲੇ ਲਈ ਪ੍ਰੀਖਿਆ 6 ਅਪ੍ਰੈਲ 2025 (ਐਤਵਾਰ) ਨੂੰ ਹੋਵੇਗੀ।

ਐਸਓਈ – ਮੈਰੀਟੋਰੀਅਸ ਸਕੂਲ ਦਾਖਲਾ 2025

9ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਔਨਲਾਈਨ ਰਜਿਸਟ੍ਰੇਸ਼ਨ 24 ਜਨਵਰੀ 2025 ਤੋਂ 17 ਫਰਵਰੀ 2025 ਤੱਕ ਖੁੱਲ੍ਹੀ ਰਹੇਗੀ।
11ਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ 24 ਜਨਵਰੀ 2025 ਤੋਂ 27 ਫਰਵਰੀ 2025 ਤੱਕ ਕੀਤੀ ਜਾ ਸਕਦੀ ਹੈ।
ਔਨਲਾਈਨ ਅਰਜ਼ੀ ਫਾਰਮ ਅਧਿਕਾਰਤ ਵੈੱਬਸਾਈਟ https://schoolofeminence.pseb.ac.in ‘ਤੇ ਉਪਲਬਧ ਹੈ। ਇਸ ਤੋਂ ਇਲਾਵਾ, ਉਮੀਦਵਾਰ www.ssapunjab.org, www.epunjabschool.gov.in ਅਤੇ www.pseb.ac.in ਵੈੱਬਸਾਈਟਾਂ ‘ਤੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Read More:  ਸਕੂਲਾਂ ‘ਚ ਵਧੀਆਂ ਹੋਰ ਛੁੱਟੀਆਂ, ਜਾਣੋ ਵੇਰਵਾ

Exit mobile version