ਚੰਡੀਗੜ੍ਹ 10 ਸਤੰਬਰ 2022: ਸੀਬੀਆਈ ਤੋਂ ਇਲਾਵਾ ਈਡੀ (ED) ਅਤੇ ਸੀਆਈਡੀ ਪਿਛਲੇ ਕੁਝ ਦਿਨਾਂ ਤੋਂ ਅਧਿਆਪਕ ਭਰਤੀ ਘੁਟਾਲਾ, ਪਸ਼ੂ ਤਸਕਰੀ ਅਤੇ ਕੋਲਾ ਘੁਟਾਲਾ ਮਾਮਲੇ ਵਿੱਚ ਪੱਛਮੀ ਬੰਗਾਲ ਵਿੱਚ ਛਾਪੇਮਾਰੀ ਕਰ ਰਹੀ ਹੈ । ਇਸਦੇ ਨਾਲ ਹੀ ਅੱਜ ਈਡੀ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਕੋਲਕਾਤਾ (Kolkata) ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਲਈ ਕੀਤੀ ਗਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਈਡੀ (ED) ਦੀ ਟੀਮ ਨੇ ਸ਼ਨੀਵਾਰ ਸਵੇਰੇ ਸਭ ਤੋਂ ਪਹਿਲਾਂ ਪਾਰਕ ਸਟਰੀਟ ਦੇ ਨਾਲ ਲੱਗਦੀ ਮੈਕਲਿਓਡ ਸਟਰੀਟ ‘ਤੇ ਸਥਿਤ ਦੋ ਰਿਹਾਇਸ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ । ਇਸ ਤੋਂ ਬਾਅਦ ਈਡੀ ਦੇ ਅਧਿਕਾਰੀ 36/1 ਮੈਕਲਿਓਡ ਸਟਰੀਟ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਵਾਹਿਦ ਰਹਿਮਾਨ ਨਾਂ ਦੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਟੀਮ ਫਿਰ 34/ਏ ਮੈਕਲਿਓਡ ਸਟਰੀਟ ਸਥਿਤ ਰਿਹਾਇਸ਼ ‘ਤੇ ਗਈ।
ਜਾਣਕਾਰੀ ਅਨੁਸਾਰ ਈ.ਡੀ ਦੀਆਂ ਟੀਮਾਂ ਨੇ ਕੁੱਲ ਛੇ ਥਾਵਾਂ ‘ਤੇ ਛਾਪੇਮਾਰੀ ਕਰਕੇ ਕਾਫੀ ਰਕਮ ਬਰਾਮਦ ਕੀਤੀ ਹੈ, ਜਿਸ ‘ਚ 17 ਕਰੋੜ ਰੁਪਏ ਗਿਣੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਬਾਕੀ ਰਕਮ ਦੀ ਗਿਣਤੀ ਕੀਤੀ ਜਾ ਰਹੀ ਹੈ।