Site icon TheUnmute.com

ED ਵੱਲੋਂ ਕਾਰੋਬਾਰੀ ਗੌਤਮ ਥਾਪਰ 78 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਜ਼ਬਤ, ਐਮਟੇਕ ਗਰੁੱਪ ‘ਤੇ ਵੀ ਵੱਡੀ ਕਾਰਵਾਈ

Gautam Thapar

ਚੰਡੀਗੜ੍ਹ, 07 ਸਤੰਬਰ 2024: ਈਡੀ (ED) ਨੇ ਵਡੀ ਕਾਰਵਾਈ ਕਰਦਿਆਂ ਯੈੱਸ ਬੈਂਕ ‘ਚ 466 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਲੋਨ ਧੋਖਾਧੜੀ ਦੀ ਜਾਂਚ ਦੇ ਹਿੱਸੇ ਵਜੋਂ ਕਾਰੋਬਾਰੀ ਗੌਤਮ ਥਾਪਰ (Gautam Thapar) ਦੀ ਇੱਕ ਕੰਪਨੀ ਦੀ 78 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਜ਼ਬਤ ਕਰ ਲਈ ਹੈ। ਈਡੀ ਨੇ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ‘ਚ 52.11 ਏਕੜ ਜ਼ਮੀਨ ਅਸਥਾਈ ਤੌਰ ‘ਤੇ ਕੁਰਕ ਕੀਤੀ ਹੈ। ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਜਾਂਚ Oyster Buildwell Pvt Ltd (OBPL) ਨਾਮ ਦੀ ਇੱਕ ਕੰਪਨੀ ਨਾਲ ਸਬੰਧਤ ਹੈ, ਜਿਸਦੇ ਮਾਲਕ ਗੌਤਮ ਥਾਪਰ ਹਨ।

ਈਡੀ (ED) ਦੁਆਰਾ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਇਹ ਕੇਸ ਥਾਪਰ, ਓਬੀਪੀਐਲ ਅਤੇ ਕਾਰੋਬਾਰੀ ਦੀ ਹੋਰ ਕੰਪਨੀ ਅਵੰਤਾ ਰਿਐਲਟੀ ਲਿਮਟਿਡ ਦੇ ਖਿਲਾਫ ਸੀਬੀਆਈ ਐਫਆਈਆਰ ਤੋਂ ਹੋਇਆ ਹੈ। ਦੋਸ਼ ਇਹ ਹਨ ਕਿ ਉਨ੍ਹਾਂ ਨੇ 2017 ਤੋਂ 2019 ਦਰਮਿਆਨ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਲਈ “ਧੋਖਾਧੜੀ” ਅਤੇ “ਜਾਲਸਾਜ਼ੀ” ਕੀਤੀ ਅਤੇ ਯੈੱਸ ਬੈਂਕ ਨੂੰ 466.51 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ।

ਦੂਜੇ ਪਾਸੇ ਈਡੀ ਨੇ ਕਿਹਾ ਕਿ ਦੀਵਾਲੀਆ ਆਟੋਮੋਟਿਵ ਉਪਕਰਣ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਕਥਿਤ ਬੈਂਕ ਲੋਨ ਧੋਖਾਧੜੀ ਦੇ ਮਾਮਲੇ ‘ਚ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਰਾਜਾਂ ‘ਚ ਫਾਰਮ ਹਾਊਸ, ਸੈਂਕੜੇ ਏਕੜ ਖੇਤੀਬਾੜੀ ਅਤੇ ਉਦਯੋਗਿਕ ਜ਼ਮੀਨ ਅਤੇ 5,000 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਅਤੇ ਡਿਬੈਂਚਰ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਫੈਡਰਲ ਏਜੰਸੀ ਵੱਲੋਂ ਐਮਟੇਕ ਗਰੁੱਪ ਦੇ ਪ੍ਰਮੋਟਰ ਅਰਵਿੰਦ ਧਾਮ ਨੂੰ ਜੁਲਾਈ ‘ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਈ ਹੈ।

Exit mobile version