ਚੰਡੀਗੜ੍ਹ 11 ਜੁਲਾਈ 2022: ਨੈਸ਼ਨਲ ਹੈਰਾਲਡ ਮਾਮਲੇ (National Herald case) ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁੜ ਸੰਮਨ ਜਾਰੀ ਕੀਤਾ ਹੈ । ਸੂਤਰਾਂ ਮੁਤਾਬਕ ਈਡੀ ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਸੋਨੀਆ ਗਾਂਧੀ ਨੂੰ 21 ਜੁਲਾਈ ਨੂੰ ਪੁੱਛਗਿੱਛ ਲਈ ਪੇਸ਼ ਹੋਣ ਦੇ ਹੁਕਮ ਜਾਰੀ ਕੀਤਾ ਹੈ ।
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਹੋਣ ਲਈ ਕੁਝ ਦਿਨ ਹੋਰ ਮੰਗੇ ਸਨ। ਜਿਕਰਯੋਗ ਹੈ ਕਿ ਕੋਰੋਨਾ ਨਾਲ ਜੂਝ ਰਹੀ ਸੋਨੀਆ ਗਾਂਧੀ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਉਹ ਕੁਝ ਹਫ਼ਤਿਆਂ ਤੱਕ ਈਡੀ ਸਾਹਮਣੇ ਪੇਸ਼ ਨਹੀਂ ਹੋ ਸਕੇਗੀ । ਈਡੀ ਵਲੋਂ ਸੋਨੀਆ ਗਾਂਧੀ ਦੀ ਬੇਨਤੀ ਸਵੀਕਾਰ ਕਰ ਲਈ ਸੀ |