June 30, 2024 8:53 pm
Satender Jain

ED ਵਲੋਂ ਸਤੇਂਦਰ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ, 2.82 ਕਰੋੜ ਦੀ ਨਕਦੀ ਤੇ 1.80 ਕਿੱਲੋ ਸੋਨਾ ਬਰਾਮਦ

ਚੰਡੀਗੜ੍ਹ 07 ਜੂਨ 2022: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satender Jain) ਦੀ ਮੁਸੀਬਤ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਸ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਈਡੀ ਨੇ 2.82 ਕਰੋੜ ਦੀ ਨਕਦੀ ਅਤੇ 1.80 ਕਿਲੋਗ੍ਰਾਮ ਵਜ਼ਨ ਦੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ।

ਈਡੀ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਸਾਰਾ ਦਿਨ ਚੱਲੀ ਇਹ ਕਾਰਵਾਈ ਪੀ.ਐੱਮ.ਐੱਲ.ਏ. ਦੇ ਤਹਿਤ ਕੀਤੀ ਗਈ ਹੈ ।ਈਡੀ ਦੀ ਇਸ ਕਾਰਵਾਈ ਤੋਂ ਬਾਅਦ ਦਿੱਲੀ ਸਰਕਾਰ ਅਤੇ ਮੁੱਖ ਵਿਰੋਧੀ ਪਾਰਟੀ ਬੀਜੇਪੀ ਵਿਚਾਲੇ ਟਕਰਾਅ ਵਧ ਗਿਆ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਿਹਾ ਕਿ ਸੀਐਮ ਕੇਜਰੀਵਾਲ ਉਨ੍ਹਾਂ (ਸਤੇਂਦਰ ਜੈਨ) ਨੂੰ ਪਦਮ ਸ਼੍ਰੀ ਦੇਣ ਦੀ ਗੱਲ ਕਰ ਰਹੇ ਹਨ। ਕੇਜਰੀਵਾਲ ਮੁਤਾਬਕ ਉਹ ਇਮਾਨਦਾਰ ਹਨ। ਸਤੇਂਦਰ ਜੈਨ ਦਾ ਭ੍ਰਿਸ਼ਟਾਚਾਰ ਸਿਰਫ਼ ਇੱਕ ਝਲਕ ਹੈ। ਅਸਲੀ ਚਿਹਰਾ ਕੋਈ ਹੋਰ ਹੈ।