Site icon TheUnmute.com

ED ਵਲੋਂ ਪੇਮੈਂਟ ਗੇਟਵੇ, ਪੇਟੀਐਮ ਕੰਪਨੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ, 17 ਕਰੋੜ ਰੁਪਏ ਜ਼ਬਤ

ED

ਚੰਡੀਗੜ੍ਹ 03 ਸਤੰਬਰ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਪੀਐਮਐਲ ਐਕਟ 2002 (PML Act 2002) ਦੇ ਤਹਿਤ ਬੈਂਗਲੁਰੂ, ਕਰਨਾਟਕ ਵਿੱਚ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਈਡੀ ਨੇ ਇਹ ਛਾਪੇਮਾਰੀ ਚੀਨੀ ਲੋਨ ਐਪ ਮਾਮਲੇ ਦੀ ਜਾਂਚ ਦੌਰਾਨ ਕੀਤੀ ਹੈ। ਈਡੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹ ਆਨਲਾਈਨ ਪੇਮੈਂਟ ਗੇਟਵੇ ਕੰਪਨੀਆਂ ਰੇਜ਼ਰਪੇ (Razorpay), ਪੇਟੀਐਮ (Paytm) ਅਤੇ ਕੈਸ਼ ਫ੍ਰੀ (Cash Free) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ |

ਇਸ ਦੌਰਾਨ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ ਕਿ ਉਸ ਨੇ ਛਾਪੇ ਦੌਰਾਨ ਚੀਨੀ ਲੋਕਾਂ ਦੁਆਰਾ ਨਿਯੰਤਰਿਤ ਇਕਾਈਆਂ ਦੇ ਵਪਾਰੀ ਆਈਡੀ ਅਤੇ ਬੈਂਕ ਖਾਤਿਆਂ ਵਿੱਚ ਰੱਖੇ 17 ਕਰੋੜ ਰੁਪਏ ਜ਼ਬਤ ਕੀਤੇ ਹਨ। ਈਡੀ ਅਨੁਸਾਰ ਇਨ੍ਹਾਂ ਸੰਸਥਾਵਾਂ ਦਾ ਢੰਗ ਇਹ ਹੈ ਕਿ ਉਹ ਭਾਰਤੀ ਨਾਗਰਿਕਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਡੰਮੀ ਡਾਇਰੈਕਟਰ ਬਣਾ ਕੇ ਗ਼ੈਰਕਾਨੂੰਨੀ ਆਮਦਨ ਕਮਾ ਰਹੇ ਹਨ। ਈਡੀ ਨੇ ਕਿਹਾ ਹੈ ਕਿ ਇਹ ਸੰਸਥਾਵਾਂ ਚੀਨ ਦੇ ਲੋਕਾਂ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ।

Exit mobile version