Site icon TheUnmute.com

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਸਦੇ ਸਾਥੀਆਂ ਦੇ ਘਰ ‘ਤੇ ED ਦੀ ਛਾਪੇਮਾਰੀ

ED

ਚੰਡੀਗੜ੍ਹ, 30 ਨਵੰਬਰ 2023: ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ ‘ਤੇ ਈਡੀ (ED) ਨੇ ਅੱਜ ਸਵੇਰੇ ਛਾਪਾ ਮਾਰਿਆ ਹੈ। ਸਵੇਰੇ ਈਡੀ ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨ ਉਨ੍ਹਾਂ ਦੇ ਘਰ ਪਹੁੰਚੇ ਹਨ । ਮਿਲੀ ਜਾਣਕਾਰੀ ਮੁਤਾਬਕ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਇਹ ਛਾਪੇਮਾਰੀ ਹੋਈ ਹੈ।

ਫਿਲਹਾਲ ਈਡੀ (ED) ਦੀਆਂ ਟੀਮਾਂ ਘਰ ਦੇ ਅੰਦਰ ਮੌਜੂਦ ਹਨ ਅਤੇ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਧਰਮਸੋਤ ਦੇ ਨਜ਼ਦੀਕੀ ਸਾਥੀ ਅਤੇ ਜੰਗਲਾਤ ਵਿਭਾਗ ਦੇ ਠੇਕੇਦਾਰ, ਖੰਨਾ ‘ਚ ਸਥਿਤ ਹਰਮੋਹਿੰਦਰ ਸਿੰਘ ਦੇ ਕਰੀਬੀ ਸਾਥੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਲਈ ਕੁਝ ਟੀਮਾਂ ਵੀ ਪਹੁੰਚੀਆਂ ਹਨ। ਸਾਧੂ ਸਿੰਘ ਧਰਮਸੋਤ ਫਿਲਹਾਲ ਜ਼ਮਾਨਤ ‘ਤੇ ਬਾਹਰ ਹਨ । ਉਨ੍ਹਾਂ ਦਾ ਆਮਦਨ ਤੋਂ ਵੱਧ ਜਾਇਦਾਦ ਅਤੇ ਜੰਗਲਾਤ ਵਿਭਾਗ ਘਪਲੇ ਮਾਮਲੇ ‘ਚ ਨਾਂ ਸਾਹਮਣੇ ਆਇਆ ਸੀ |

Exit mobile version