Site icon TheUnmute.com

ਉੱਤਰਾਖੰਡ ਦੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਦੇ ਘਰ ED ਦੀ ਛਾਪੇਮਾਰੀ

ED Raid

ਚੰਡੀਗੜ੍ਹ, 07 ਫਰਵਰੀ 2024: ਉੱਤਰਾਖੰਡ ‘ਚ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਦੇ ਖ਼ਿਲਾਫ਼ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਉਤਰਾਖੰਡ ਤੋਂ ਲੈ ਕੇ ਦਿੱਲੀ ਅਤੇ ਚੰਡੀਗੜ੍ਹ ਤੱਕ ਛਾਪੇਮਾਰੀ ਕੀਤੀ ਗਈ ਹੈ। ਤਿੰਨ ਸੂਬਿਆਂ ਵਿੱਚ 15 ਤੋਂ ਵੱਧ ਥਾਵਾਂ ‘ਤੇ ਈਡੀ ਦੀ ਤਲਾਸ਼ੀ (ED Raid) ਮੁਹਿੰਮ ਚੱਲ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੀ ਇਹ ਕਾਰਵਾਈ (ED Raid) ਦੋ ਵੱਖ-ਵੱਖ ਮਾਮਲਿਆਂ ਵਿੱਚ ਕੀਤੀ ਜਾ ਰਹੀ ਹੈ। ਇੱਕ ਮਾਮਲਾ ਜੰਗਲ ਦੀ ਜ਼ਮੀਨ ਨਾਲ ਸਬੰਧਤ ਹੈ ਅਤੇ ਦੂਜਾ ਕਥਿਤ ਜ਼ਮੀਨੀ ਘਪਲੇ ਨਾਲ ਸਬੰਧਤ ਹੈ। ਪਿਛਲੇ ਸਾਲ ਅਗਸਤ ਵਿੱਚ ਵਿਜੀਲੈਂਸ ਵਿਭਾਗ ਨੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਖ਼ਿਲਾਫ਼ ਕਾਰਵਾਈ ਕੀਤੀ ਸੀ। ਬੁੱਧਵਾਰ ਸਵੇਰੇ ਈਡੀ ਦੀ ਟੀਮ ਦੇਹਰਾਦੂਨ ਦੇ ਡਿਫੈਂਸ ਕਾਲੋਨੀ ਸਥਿਤ ਰਾਵਤ ਦੇ ਘਰ ਪਹੁੰਚੀ। ਇੱਥੇ ਈਡੀ ਦੀ ਟੀਮ ਪਾਖਰੋ ਰੇਂਜ ਘਪਲੇ ਦੀ ਜਾਂਚ ਲਈ ਆਈ ਹੈ।

Exit mobile version