Sonia Gandhi

ਈਡੀ ਵਲੋਂ ਸੋਨੀਆ ਗਾਂਧੀ ਤੋਂ ਦੋ ਘੰਟੇ ਪੁੱਛਗਿੱਛ, 25 ਜੁਲਾਈ ਨੂੰ ਮੁੜ ਪੇਸ਼ ਹੋਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ 21 ਜੁਲਾਈ 2022: ਨੈਸ਼ਨਲ ਹੈਰਾਲਡ ਮਾਮਲੇ (National Herald case) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਤੋਂ ਦੋ ਘੰਟੇ ਦੀ ਪੁੱਛਗਿੱਛ ਕੀਤੀ, ਈਡੀ ਨੇ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਈ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਬੇਨਤੀ ‘ਤੇ ਅੱਜ ਦਾ ਪੁੱਛਗਿੱਛ ਦੀ ਕਾਰਵਾਈ ਖ਼ਤਮ ਕਰ ਦਿੱਤੀ । ਇਸਦੇ ਨਾਲ ਹੀ ਸੋਨੀਆ ਗਾਂਧੀ ਨੂੰ ਹੁਣ ਈਡੀ ਸਾਹਮਣੇ 25 ਜੁਲਾਈ ਨੂੰ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ |

ਈਡੀ ਵੱਲੋਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰ ਬੈਂਗਲੁਰੂ ਵਿੱਚ ਈਡੀ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਕਾਰ ਨੂੰ ਵੀ ਅੱਗ ਲਗਾ ਦਿੱਤੀ। ਈਡੀ ਦੀ ਜਾਂਚ ਦਾ ਵਿਰੋਧ ਕਰ ਰਹੇ ਕਾਂਗਰਸ ਵਰਕਰਾਂ ‘ਤੇ ਪਾਣੀ ਦੀ ਬੁਛਾੜਾਂ ਕੀਤੀਆਂ ਅਤੇ 75 ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Scroll to Top