Site icon TheUnmute.com

ਈਡੀ ਨੇ ਮਨੀਸ਼ ਸਿਸੋਦੀਆ ਤੋਂ ਕੀਤੀ ਲੰਮੀ ਪੁੱਛਗਿੱਛ, ਸਿਸੋਦੀਆ ਦੇ ਨਿੱਜੀ ਸਹਾਇਕ ਤੋਂ ਵੀ ਹੋਏ ਸਵਾਲ-ਜਵਾਬ

ਚੰਡੀਗੜ੍ਹ, 7 ਮਾਰਚ 2023: ਸੀਬੀਆਈ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਥਿਤ ਦਿੱਲੀ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ (Manish Sisodia) ਤੋਂ ਤਿਹਾੜ ਜੇਲ੍ਹ ਵਿੱਚ ਪਿਛਲੇ 4 ਘੰਟਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਈਡੀ ਅੱਜ ਯਾਨੀ ਮੰਗਲਵਾਰ ਸਵੇਰੇ ਕਰੀਬ 11:30 ਵਜੇ ਤਿਹਾੜ ਜੇਲ੍ਹ ਪਹੁੰਚੀ ਸੀ, ਉਦੋਂ ਤੋਂ ਹੀ ਏਜੰਸੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੋਂ ਪੁੱਛਗਿੱਛ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਈਡੀ ਨੂੰ ਅਦਾਲਤ ਤੋਂ ਸਿਸੋਦੀਆ ਤੋਂ 3 ਦਿਨਾਂ ਲਈ ਪੁੱਛਗਿੱਛ ਕਰਨ ਦੀ ਇਜਾਜ਼ਤ ਮਿਲੀ ਹੈ।

ਇਸ ਤੋਂ ਪਹਿਲਾਂ ਈਡੀ ਨੇ ਰਾਉਸ ਐਵੇਨਿਊ ਕੋਰਟ ਤੋਂ ਸਿਸੋਦੀਆ ਦੇ ਬਿਆਨ ਦਰਜ ਕਰਨ ਦੀ ਇਜਾਜ਼ਤ ਮੰਗੀ ਸੀ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟਾਂ ‘ਚ ਈਡੀ ਦੇ ਸਵਾਲਾਂ ਦੀ ਸੂਚੀ ਵੀ ਦਿੱਤੀ ਗਈ ਹੈ। ਈਡੀ ਕਥਿਤ ਦਿੱਲੀ ਸ਼ਰਾਬ ਘੁਟਾਲੇ ਵਿੱਚ ਸਵਾਲ-ਜਵਾਬ ਕਰ ਰਹੀ ਹੈ |

ਬੀਤੇ ਦਿਨ ਸੋਮਵਾਰ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸਿਸੋਦੀਆ ਨੂੰ 14 ਦਿਨ ਯਾਨੀ 20 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ । ਅਦਾਲਤ ਉਸ ਦੀ ਜ਼ਮਾਨਤ ਪਟੀਸ਼ਨ ‘ਤੇ 10 ਮਾਰਚ ਨੂੰ ਫੈਸਲਾ ਸੁਣਾਏਗੀ। ਇਸਦੇ ਨਾਲ ਹੀ ਸੀਬੀਆਈ ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੇ ਨਜ਼ਦੀਕੀ ਸਹਿਯੋਗੀ ਦੇਵੇਂਦਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੀ ਸੀਬੀਆਈ ਹੈੱਡਕੁਆਰਟਰ ਵਿਚ ਜਾਂਚ ਚੱਲ ਰਹੀ ਹੈ।

Exit mobile version