July 7, 2024 7:23 pm
Anil Parb

ਈਡੀ ਵਲੋਂ ਮਨੀ ਲਾਂਡਰਿੰਗ ਮਾਮਲੇ ‘ਚ ਮਹਾਰਾਸ਼ਟਰ ਦੇ ਮੰਤਰੀ ਅਨਿਲ ਪਰਬ ਨੂੰ ਸੰਮਨ ਜਾਰੀ

ਚੰਡੀਗੜ੍ਹ 20 ਜੂਨ 2022: ਈਡੀ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਅਨਿਲ ਪਰਬ (Anil Parb) ਨੂੰ ਸੰਮਨ ਜਾਰੀ ਕੀਤਾ ਹੈ। ਉਸ ਨੂੰ ਭਲਕੇ 21 ਜੂਨ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਜਿਕਰਯੋਗ ਹੈ ਕਿ ਈਡੀ ਨੇ ਹਾਲ ਹੀ ਵਿੱਚ ਪਰਬ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਸੱਤ ਥਾਵਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪਰਬ ਦੇ ਘਰ ਦੀ ਤਲਾਸ਼ੀ ਵੀ ਲਈ ਗਈ। ਈਡੀ ਨੇ ਇਸ ਮਾਮਲੇ ਦੇ ਸਬੰਧ ਵਿਚ ਮਈ ਵਿਚ ਕਥਿਤ ਤੌਰ ‘ਤੇ ਉਸ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ।

ਜਾਣੋ ਕੀ ਹੈ ਸਾਰਾ ਮਾਮਲਾ ?

ਇਹ ਮਾਮਲਾ ਰਿਜ਼ੋਰਟ ਦੀ ਉਸਾਰੀ ਦੌਰਾਨ ਕੋਸਟਲ ਰੈਗੂਲੇਸ਼ਨ ਜ਼ੋਨ ਨਾਲ ਸਬੰਧਤ ਨਿਯਮਾਂ ਦੀ ਅਣਦੇਖੀ ਕਰਨ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ। ਮਾਰਚ ਵਿੱਚ ਮਾਰੇ ਗਏ ਛਾਪਿਆਂ ਵਿੱਚ ਆਮਦਨ ਕਰ ਵਿਭਾਗ ਨੂੰ ਕੁਝ ਦਸਤਾਵੇਜ਼ ਮਿਲੇ ਸਨ। ਇਸ ਮੁਤਾਬਕ ਪਰਬ ਨੇ 2017 ‘ਚ ਦਾਪੋਲੀ ‘ਚ 1 ਕਰੋੜ ਰੁਪਏ ‘ਚ ਜ਼ਮੀਨ ਖਰੀਦੀ ਸੀ। 2019 ਵਿੱਚ ਰਜਿਸਟਰ ਕੀਤੀ ਜ਼ਮੀਨ ਸਦਾਨੰਦ ਕਦਮ ਨੂੰ 2020 ਵਿੱਚ 1.10 ਕਰੋੜ ਰੁਪਏ ਵਿੱਚ ਵੇਚ ਦਿੱਤੀ ਗਈ ਸੀ।