July 5, 2024 5:54 am
Rahul Gandhi

ਈਡੀ ਨੇ ਰਾਹੁਲ ਗਾਂਧੀ ਤੋਂ ਸਾਢੇ ਅੱਠ ਘੰਟੇ ਕੀਤੀ ਪੁੱਛਗਿੱਛ, ਭਲਕੇ ਫਿਰ ਹੋਵੇਗੀ ਪੁੱਛਗਿੱਛ

ਚੰਡੀਗੜ੍ਹ 13 ਜੂਨ 2022: ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ (Rahul Gandhi) ਨੂੰ ਈਡੀ ਵਲੋਂ ਸੰਮਨ ਭੇਜਿਆ ਗਿਆ ਸੀ ਜਿਸਦੇ ਚੱਲਦੇ ਅੱਜ ਨੈਸ਼ਨਲ ਹੈਰਾਲਡ ਮਾਮਲੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਕਾਂਗਰਸ (Congress) ਆਗੂ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ | ਇਹ ਪੁੱਛਗਿੱਛ ਕਰੀਬ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਗਈ |

ਇਸਦੇ ਨਾਲ ਹੀ ਰਾਹੁਲ ਤੋਂ ਪਹਿਲਾਂ ਸਵੇਰੇ ਪਹਿਲੇ ਗੇੜ ਵਿੱਚ ਈਡੀ ਨੇ ਤਿੰਨ ਘੰਟੇ ਤੱਕ ਸਵਾਲ ਪੁੱਛੇ। ਇਸ ਤੋਂ ਬਾਅਦ ਲੰਚ ਬ੍ਰੇਕ ਦੌਰਾਨ ਰਾਹੁਲ ਸੋਨੀਆ ਗਾਂਧੀ ਨੂੰ ਮਿਲਣ ਹਸਪਤਾਲ ਪਹੁੰਚੇ। ਬਾਅਦ ‘ਚ ਦੂਜੇ ਦੌਰ ਵਿੱਚ ਈਡੀ ਨੇ ਰਾਹੁਲ ਤੋਂ ਕਰੀਬ ਸਾਢੇ ਪੰਜ ਘੰਟੇ ਸਵਾਲ ਪੁੱਛੇ। ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਖ਼ਤਮ ਹੋ ਗਈ ਹੈ। ਸੂਤਰਾਂ ਮੁਤਾਬਕ ਈਡੀ ਨੇ ਕੱਲ੍ਹ ਮੁੜ ਰਾਹੁਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ।