ED interrogates Aishwarya

Panama Papers leak case: ED ਨੇ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਐਸ਼ਵਰਿਆ ਰਾਏ ਬੱਚਨ ਤੋਂ ਕੀਤੀ ਪੁੱਛਗਿੱਛ

ਚੰਡੀਗੜ੍ਹ 20 ਦਸੰਬਰ 2021: (Aishwarya Rai Bachchan) ਅਭਿਨੇਤਰੀ ਐਸ਼ਵਰਿਆ ਰਾਏ ਬੱਚਨ 2016 ਦੇ ਪਨਾਮਾ ਪੇਪਰਜ਼ ਲੀਕ (Panama Papers leak case) ਮਾਮਲੇ ‘ਚ ਪੁੱਛਗਿੱਛ ਲਈ ਸੋਮਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਸਾਹਮਣੇ ਪੇਸ਼ ਹੋਈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਭਿਨੇਤਾ ਅਮਿਤਾਭ ਬੱਚਨ ਦੀ 48 ਸਾਲਾ ਨੂੰਹ ਤੋਂ ਈਡੀ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ (ਫੇਮਾ) ਦੀਆਂ ਧਾਰਾਵਾਂ ਤਹਿਤ ਪੁੱਛਗਿੱਛ ਕਰ ਰਹੀ ਹੈ।

ਇਹ ਮਾਮਲਾ ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ (ICIJ) ਦੁਆਰਾ ‘ਪਨਾਮਾ ਪੇਪਰਜ਼’ (Panama Papers leak case) ਵਜੋਂ ਜਾਣੀ ਜਾਂਦੀ ਪਨਾਮਾ (Panama Papers) ਦੀ ਲਾਅ ਫਰਮ ਮੋਸੈਕ ਫੋਂਸੇਕਾ ਦੇ ਰਿਕਾਰਡਾਂ ਦੀ 2016 ਦੀ ਜਾਂਚ ਨਾਲ ਸਬੰਧਤ ਹੈ। ਇਸ ‘ਚ ਕਈ ਵਿਸ਼ਵ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਦੇਸ਼ ਤੋਂ ਬਾਹਰ ਕੰਪਨੀਆਂ ‘ਚ ਵਿਦੇਸ਼ਾਂ ‘ਚ ਪੈਸਾ ਜਮ੍ਹਾ ਕਰਵਾਇਆ ਸੀ। ਇਨ੍ਹਾਂ ਵਿੱਚੋਂ ਕੁੱਝ ਦੇ ਵੈਧ ਵਿਦੇਸ਼ੀ ਖਾਤੇ ਦੱਸੇ ਜਾਂਦੇ ਹਨ। ਇਸ ਖੁਲਾਸੇ ਵਿੱਚ ਟੈਕਸ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪਨਾਮਾ ਪੇਪਰਜ਼ (Panama Papers) ਲੀਕ ਮਾਮਲੇ ਵਿੱਚ ਭਾਰਤ ਦੇ ਕਰੀਬ 500 ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਇਸ ਵਿੱਚ ਕਈ ਨੇਤਾਵਾਂ, ਅਦਾਕਾਰਾਂ, ਖਿਡਾਰੀਆਂ, ਵਪਾਰੀਆਂ ਅਤੇ ਹਰ ਵਰਗ ਦੇ ਪ੍ਰਮੁੱਖ ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਲੋਕਾਂ ‘ਤੇ ਟੈਕਸ ਦੀ ਵੱਡੀ ਚੋਰੀ ਦਾ ਦੋਸ਼ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਇਸ ਮਾਮਲੇ ‘ਚ ਲੰਬੇ ਸਮੇਂ ਤੋਂ ਪੁੱਛਗਿੱਛ ਕਰ ਰਿਹਾ ਹੈ।

ਪਨਾਮਾ ਪੇਪਰਜ਼ (Panama Papers)ਮਾਮਲੇ ਦੀ ਜਾਂਚ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਈਡੀ(ED) ਦੇ ਅਧਿਕਾਰੀ ਦੇਸ਼ ਦੀਆਂ ਕਈ ਉੱਘੀਆਂ ਹਸਤੀਆਂ ਤੋਂ ਪੁੱਛਗਿੱਛ ਕਰ ਚੁੱਕੇ ਹਨ। ਪਿਛਲੇ ਮਹੀਨੇ ਇਸ ਮਾਮਲੇ ਵਿੱਚ ਅਭਿਸ਼ੇਕ ਬੱਚਨ (Abhishek Bachchan) ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਸੂਤਰਾਂ ਮੁਤਾਬਕ ਅਭਿਸ਼ੇਕ ਬੱਚਨ ਨੇ ਇਸ ਮਾਮਲੇ ਨਾਲ ਸਬੰਧਤ ਕੁੱਝ ਦਸਤਾਵੇਜ਼ ਵੀ ਈਡੀ ਅਧਿਕਾਰੀਆਂ ਨੂੰ ਸੌਂਪੇ ਹਨ। ਜਿਸ ਤਰ੍ਹਾਂ ਬੱਚਨ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਅਮਿਤਾਭ ਬੱਚਨ (Amitabh Bachchan) ਨੂੰ ਵੀ ਪੁੱਛਗਿੱਛ ਲਈ ਈਡੀ ਦਫਤਰ ਬੁਲਾਇਆ ਜਾ ਸਕਦਾ ਹੈ।

Scroll to Top