ਸੰਜੇ ਰਾਉਤ

ਈਡੀ ਨੇ ਸੰਜੇ ਰਾਉਤ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਮੁੜ ਸੰਮਨ ਕੀਤਾ ਜਾਰੀ

ਚੰਡੀਗੜ੍ਹ 19 ਜੁਲਾਈ 2022: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਮੁੰਬਈ ਵਿੱਚ ਇੱਕ ਚੌਲ ਦੇ ਪੁਨਰ ਵਿਕਾਸ ਵਿੱਚ ਕਥਿਤ ਬੇਨਿਯਮੀਆਂ ਅਤੇ ਉਸ ਦੀ ਪਤਨੀ ਅਤੇ ਸਹਿਯੋਗੀਆਂ ਦੇ ਵਿੱਤੀ ਲੈਣ-ਦੇਣ ਵਿੱਚ ਸ਼ਾਮਲ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੜ ਜਾਂਚ ਲਈ ਸੰਮਨ ਜਾਰੀ ਕੀਤਾ ਹੈ ।

ਇਸ ਦੌਰਾਨ ਸੰਜੇ ਰਾਉਤ ਨੇ ਦੋਸ਼ ਲਾਇਆ ਕਿ ਉਸ ਨੂੰ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਉਤ ਨੂੰ ਈਡੀ ਦੇ ਮੁੰਬਈ ਸਥਿਤ ਖੇਤਰੀ ਦਫ਼ਤਰ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਰਾਉਤ ਤੋਂ ਇਸ ਮਾਮਲੇ ‘ਚ 1 ਜੁਲਾਈ ਨੂੰ ਪੁੱਛਗਿੱਛ ਕੀਤੀ ਗਈ ਸੀ। ਰਾਉਤ ਤੋਂ ਕਰੀਬ 10 ਘੰਟੇ ਤੱਕ ਪੁੱਛਗਿੱਛ ਦੌਰਾਨ ਜਾਂਚ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ । ਉਹਨਾਂ ਨੇ ਈਡੀ ਦੀ ਪੁੱਛਗਿੱਛ ‘ੱਚ ਸਹਿਯੋਗ ਕਰਨ ਦੀ ਗੱਲ ਵੀ ਆਖੀ |

Scroll to Top