Site icon TheUnmute.com

ED ਵੱਲੋਂ ਯੂਟਿਊਬਰ ਐਲਵੀਸ਼ ਯਾਦਵ ਤੇ ਗਾਇਕ ਫਾਜ਼ਿਲਪੁਰੀਆ ਦੀ ਜਾਇਦਾਦ ਕੁਰਕ

Elvish Yadav

ਚੰਡੀਗੜ੍ਹ, 26 ਸਤੰਬਰ 2024: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਟਿਊਬਰ ਐਲਵੀਸ਼ ਯਾਦਵ (Elvish Yadav) ਅਤੇ ਗਾਇਕ ਫਾਜ਼ਿਲਪੁਰੀਆ ਖ਼ਿਲਾਫ ਵੱਡੀ ਕਾਰਵਾਈ ਕਰਦਿਆਂ ਦੋਵਾਂ ਦੀ ਜਾਇਦਾਦ ਕੁਰਕ ਕੀਤੀ ਹੈ | ਮਿਲੀ ਜਾਣਕਾਰੀ ਮੁਤਾਬਕ ਈਡੀ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ‘ਚ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਇਸ ਤੋਂ ਪਹਿਲਾਂ ਐਲਵਿਸ਼ ਯਾਦਵ ਅਤੇ ਗਾਇਕ ਫਾਜ਼ਿਲਪੁਰੀਆ ਦੇ ਬਿਆਨ ਵੀ ਦਰਜ ਕੀਤੇ ਹਨ ਅਤੇ ਲੰਮੀ ਪੁੱਛਗਿੱਛ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀ |

ਐਲਵੀਸ਼ ਯਾਦਵ (Elvish Yadav) ਨੂੰ ਨੋਇਡਾ ਪੁਲਿਸ ਨੇ ਸੱਪ ਦੇ ਜ਼ਹਿਰ ਦੀ ਖਰੀਦੋ-ਫਰੋਖਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਈਡੀ ਨੇ ਉਨ੍ਹਾਂ ਦੇ ਖ਼ਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।

ਇਸ ਤੋਂ ਪਹਿਲਾਂ, ਹਰਿਆਣਵੀ ਗਾਇਕ ਰਾਹੁਲ ਯਾਦਵ ਉਰਫ ਰਾਹੁਲ ਫਾਜ਼ਿਲਪੁਰੀਆ )(Rahul Fazilpuria) ਅਤੇ ਐਲਵਿਸ਼ ਯਾਦਵ ਤੋਂ ਈਡੀ ਅਧਿਕਾਰੀਆਂ ਨੇ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਸੀ, ਰਾਹੁਲ ਫਾਜ਼ਿਲਪੁਰੀਆ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਦਾ ਦੋਸਤ ਹੈ।

Read More: ਫਰਾਂਸ ਵੱਲੋਂ ਭਾਰਤ ਨੂੰ UNSC ਦਾ ਸਥਾਈ ਮੈਂਬਰ ਬਣਾਉਣ ਸਮਰਥਨ

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੋਸ਼ ਲਾਇਆ ਹੈ ਕਿ ਐਲਵੀਸ਼ ਯਾਦਵ ਨੇ ਕਥਿਤ ਤੌਰ ‘ਤੇ ਰਾਹੁਲ ਫਾਜ਼ਿਲਪੁਰੀਆ ਦੀ ਮੱਦਦ ਲਈ ਸੀ, ਜਿਸ ‘ਚ ਅਪਰਾਧ ਅਤੇ ਗੈਰ-ਕਾਨੂੰਨੀ ਫੰਡਾਂ ਦੀ ਵਰਤੋਂ ਰੇਵ ਪਾਰਟੀਆਂ ਆਯੋਜਿਤ ਕਰਨ ਲਈ ਕੀਤੀ ਗਈ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਵ ਪਾਰਟੀ ਮਾਮਲੇ ‘ਚ ਐਲਵਿਸ਼ ਯਾਦਵ ਦੇ ਖ਼ਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ, ਜਿੱਥੇ ਕਥਿਤ ਤੌਰ ‘ਤੇ ਸੱਪ ਦਾ ਜ਼ਹਿਰ ਪਰੋਸਿਆ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੁਝ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਉਸਦੇ ਖ਼ਿਲਾਫ ਦਰਜ ਕੀਤੀ ਇੱਕ ਐਫ.ਆਈ.ਆਰ ਦਾ ਖੁਦ ਨੋਟਿਸ ਲਿਆ ਸੀ ਅਤੇ ਉਸਦੇ ਖ਼ਿਲਾਫ ਮਾਮਲਾ ਦਰਜ ਕੀਤਾ ਸੀ।

Exit mobile version