ED

ਈਡੀ ਨੇ ਫੰਡਾਂ ਦੀ ਦੁਰਵਰਤੋਂ ਮਾਮਲੇ ‘ਚ HAL ਦੇ ਸਾਬਕਾ ਜਨਰਲ ਮੈਨੇਜਰ ਸਣੇ 5 ਜਣਿਆਂ ਦੀ ਜਾਇਦਾਦ ਕੀਤੀ ਕੁਰਕ

ਚੰਡੀਗੜ੍ਹ 30 ਜੁਲਾਈ 2022: ਈਡੀ (ED) ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਦੇ ਫੰਡਾਂ ਦੀ ਦੁਰਵਰਤੋਂ ਦੇ ਸਬੰਧ ਵਿੱਚ ਪੀਐਮਐਲਏ ਐਕਟ ਦੇ ਤਹਿਤ ਇੱਕ ਸਾਬਕਾ ਜਨਰਲ ਮੈਨੇਜਰ (ਵਿੱਤ) ਅਤੇ ਪੰਜ ਹੋਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕਰੀਬ 2.39 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ ਮੁਲਜ਼ਮ ਭਾਬੇਨ ਮੈਤਰਾ, ਬਿਪਰਾ ਚਰਨ ਮਹਾਰਾਣਾ, ਸਦਾਨੰਦ ਨਾਇਕ ਅਤੇ ਹੋਰਾਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ |

ਇਸ ਤੋਂ ਇਲਾਵਾ ਪੋਂਜੀ ਘੁਟਾਲੇ ਮਾਮਲੇ ‘ਚ ਕਟਕ ਦੇ ਸਾਬਕਾ ਵਿਧਾਇਕ ਪ੍ਰਵਤ ਰੰਜਨ ਬਿਸਵਾਲ ਦੀ 3.92 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕੀਤੀ ਗਈ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 261.92 ਕਰੋੜ ਰੁਪਏ ਦੀ ਕੁਰਕੀ ਹੋ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Scroll to Top