Site icon TheUnmute.com

ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ IAS ਪੂਜਾ ਸਿੰਘਲ ਨੂੰ ਕੀਤਾ ਗ੍ਰਿਫ਼ਤਾਰ

IAS Pooja Singhal

ਚੰਡੀਗੜ੍ਹ 11 ਮਈ 2022: ਝਾਰਖੰਡ ਵਿੱਚ ਤਾਇਨਾਤ ਆਈਏਐਸ ਪੂਜਾ ਸਿੰਘਲ (IAS Pooja Singhal) ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੂਜਾ ਸਿੰਘਲ ਝਾਰਖੰਡ ਦੀ ਮਾਈਨਿੰਗ ਸਕੱਤਰ ਹੈ। ਉਹ ਖੁੰਟੀ ਵਿੱਚ ਮਨਰੇਗਾ ਦੇ ਪੈਸੇ ਦੀ ਕਥਿਤ ਦੁਰਵਰਤੋਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਮੰਗਲਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ ਸੀ।

ਈਡੀ ਨੇ ਉਸ ਦਾ ਬਿਆਨ ਵੀ ਦਰਜ ਕੀਤਾ ਸੀ। ਈਡੀ ਨੇ 2000 ਬੈਚ ਦੇ ਆਈਏਐਸ ਅਧਿਕਾਰੀ ਸਿੰਘਲ ਤੋਂ ਕਈ ਸਵਾਲ ਪੁੱਛੇ ਸਨ। 6 ਮਈ ਨੂੰ ਈਡੀ ਨੇ ਝਾਰਖੰਡ ਸਮੇਤ ਕੁਝ ਹੋਰ ਥਾਵਾਂ ‘ਤੇ ਛਾਪੇਮਾਰੀ ਦੌਰਾਨ ਸਿੰਘਲ ਅਤੇ ਉਸ ਦੇ ਕਾਰੋਬਾਰੀ ਪਤੀ ਅਭਿਸ਼ੇਕ ਝਾਅ ਤੋਂ ਹਲਕੀ ਪੁੱਛਗਿੱਛ ਕੀਤੀ ਸੀ।

ਇਸ ਦੌਰਾਨ ਆਈਏਐਸ ਪੂਜਾ ਸਿੰਘਲ (IAS Pooja Singhal) ਦੇ ਪਤੀ ਅਭਿਸ਼ੇਕ ਤੋਂ ਅੱਜ ਲਗਾਤਾਰ ਦੂਜੇ ਦਿਨ ਪੁੱਛਗਿੱਛ ਕੀਤੀ ਗਈ। ਅੱਜ ਆਹਮੋ-ਸਾਹਮਣੇ ਬੈਠ ਕੇ ਪਤੀ-ਪਤਨੀ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਭਿਸ਼ੇਕ ਦੇ ਪਲਸ ਹਸਪਤਾਲ ‘ਤੇ ਵੀ ਛਾਪੇਮਾਰੀ ਕੀਤੀ ਸੀ।ਅਭਿਸ਼ੇਕ ਤੋਂ ਪੁੱਛਿਆ ਗਿਆ ਸੀ ਕਿ ਪਲਸ ਹਸਪਤਾਲ ‘ਚ ਨਿਵੇਸ਼ ਕਿੱਥੋਂ ਆਇਆ। ਕੀ ਉਨ੍ਹਾਂ ਦੀ ਪਤਨੀ ਪੂਜਾ ਸਿੰਘਲ ਦੀ ਵੀ ਇਸ ਹਸਪਤਾਲ ਦੀ ਸਥਾਪਨਾ ਵਿੱਚ ਕੋਈ ਭੂਮਿਕਾ ਹੈ? ਅਭਿਸ਼ੇਕ ਝਾਅ ਤੋਂ ਪੁੱਛਿਆ ਜਾ ਰਿਹਾ ਹੈ ਕਿ ਜਦੋਂ ਹਸਪਤਾਲ ‘ਚ 123 ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ ਹੈ ਤਾਂ ਕਰਜ਼ਾ ਸਿਰਫ 23 ਕਰੋੜ ਦਾ ਹੀ ਕਿਵੇਂ ਦਿਖਾਈ ਦੇ ਰਿਹਾ ਹੈ? ਬਾਕੀ ਪੈਸੇ ਕਿੱਥੋਂ ਆਏ? ਕੀ ਇਸ ਵਿੱਚ ਪੂਜਾ ਸਿੰਘਲ ਦੀ ਵੀ ਕੋਈ ਭੂਮਿਕਾ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਜੇ ਤੱਕ ਈਡੀ ਨੂੰ ਨਹੀਂ ਮਿਲ ਸਕਿਆ ਹੈ।

Exit mobile version