July 1, 2024 12:24 am
ਈ. ਡੀ

ਈ. ਡੀ ਵਲੋਂ ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਰਾਜਨੀਤੀ ਬਦਲਾਖੋਰੀ : ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 4 ਫਰਵਰੀ 2022 : ਈ. ਡੀ ਵਲੋਂ ਮੁਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ ਕਾਂਗਰਸ ਪਾਰਟੀ ਵਲੋਂ ਇਸ ਨੂੰ ਰਾਜਨੀਤੀ ਬਦਲਾਖੋਰੀ ਦੀ ਗੱਲ ਕਹੀ ਜਾ ਰਹੀ ਹੈ |ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਰੇਡ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੋਣਾਂ ‘ਚ ਹੋ ਰਹੇ ਹਨ ਅਤੇ ਜੇਕਰ ਕਾਰਵਾਈ ਕਰਨੀ ਹੈ ਤਾ ਆਪਣੇ ਚਾਹਤੇ ਬਿਕਰਮ ਸਿੰਘ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਕਾਰਵਾਈ ਹੋਵੇ ਕਿਉਕਿ ਉਹਨਾਂ ਤੇ ਵੀ ਈ.ਡੀ ਦੇ ਮਾਮਲੇ ਹਨ | ਇਸ ਦੇ ਨਾਲ ਹੀ ਸੁਨੀਲ ਜਾਖੜ ਦੇ ਮੁਖ ਮੰਤਰੀ ਦੀ ਵੋਟਿੰਗ ਦੇ ਦਿੱਤੇ ਬਿਆਨ ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਐਲਾਨ ਹਾਈ ਕਮਾਂਡ ਨੇ ਕੀਤਾ ਸੀ ਵੋਟਿੰਗ ਅਹਿਮ ਨਹੀਂ ਸੀ | ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਆ ਰਹੇ ਹਨ ਅਤੇ ਮੁਖ ਮੰਤਰੀ ਦੇ ਚੇਹਰੇ ਦਾ ਐਲਾਨ ਕਰਨਗੇ |