TheUnmute.com

ECI Report: ਲੋਕ ਸਭਾ ਚੋਣਾਂ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਭਾਗੀਦਾਰੀ ਵੱਧ, ਚੋਣ ਕਮਿਸ਼ਨ ਦੇ ਅੰਕੜੇ ਜਾਰੀ

ਚੰਡੀਗੜ੍ਹ 26 ਦਸੰਬਰ 2024: ECI Report 2024: ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ‘ਚ ਹੋਈਆਂ ਚੋਣਾਂ ਨਾਲ ਸਬੰਧਤ ਅੰਕੜੇ ਜਾਰੀ ਕੀਤੇ ਹਨ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਲੋਕ ਸਭਾ ਚੋਣਾਂ ‘ਚ 64.64 ਕਰੋੜ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਖਾਸ ਗੱਲ ਇਹ ਹੈ ਕਿ ਮਰਦਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਗਿਣਤੀ ਜ਼ਿਆਦਾ ਸੀ। ਕਮਿਸ਼ਨ ਦਾ ਕਹਿਣਾ ਹੈ ਕਿ ਭਾਰਤ ‘ਚ ਲੋਕਤੰਤਰ ਦੂਜੇ ਦੇਸ਼ਾਂ ਦੇ ਮੁਕਾਬਲੇ ਬੇਮਿਸਾਲ ਹੈ।

ਚੋਣ ਕਮਿਸ਼ਨ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਅੰਕੜਿਆਂ ਦੀਆਂ 42 ਰਿਪੋਰਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੜੀਸਾ ਅਤੇ ਸਿੱਕਮ) ਦੀਆਂ 14 ਰਿਪੋਰਟਾਂ ਜਾਰੀ ਕੀਤੀਆਂ ਹਨ।

(64.64 Crore Voters Voted in the Lok Sabha elections) ਲੋਕ ਸਭਾ ਚੋਣਾਂ ‘ਚ 64.64 ਕਰੋੜ ਵੋਟਰਾਂ ਨੇ ਪਾਈ ਵੋਟ

ਚੋਣ ਕਮਿਸ਼ਨ ਨੇ ਕਿਹਾ ਕਿ ਇਹ ਰਿਪੋਰਟਾਂ ਦੁਨੀਆ ਭਰ ਦੇ ਸਿੱਖਿਆ ਸ਼ਾਸਤਰੀਆਂ, ਖੋਜਕਾਰਾਂ, ਚੋਣ ਅਬਜ਼ਰਵਰਾਂ ਲਈ ਮਦਦਗਾਰ ਸਾਬਤ ਹੋਣਗੀਆਂ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ‘ਚ 64.64 ਕਰੋੜ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। 2024 ‘ਚ 12,459 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ, ਜਦੋਂ ਕਿ 2019 ‘ਚ ਇਹ ਗਿਣਤੀ 11,692 ਸੀ।

ਜਦੋਂ ਕਿ 2024 ‘ਚ 8360 ਉਮੀਦਵਾਰਾਂ ਨੇ ਚੋਣ ਲੜੀ ਸੀ। ਜਦੋਂ ਕਿ 2019 ਵਿੱਚ 8,054 ਉਮੀਦਵਾਰਾਂ ਨੇ ਚੋਣ ਲੜੀ ਸੀ। ਕਮਿਸ਼ਨ ਨੇ ਕਿਹਾ ਕਿ ਚੋਣਾਂ ‘ਚ ਮਹਿਲਾ ਵੋਟਰਾਂ ਦੀ ਭਾਗੀਦਾਰੀ ਲਗਾਤਾਰ ਵਧੀ ਹੈ। ਰਿਪੋਰਟ ਮੁਤਾਬਕ ਲੋਕ ਸਭਾ ਚੋਣਾਂ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਨੇ ਵੱਧ ਹਿੱਸਾ ਲਿਆ। ਇਹ ਬਹੁਤ ਹੀ ਉਤਸ਼ਾਹਜਨਕ ਨਤੀਜੇ ਹਨ।

(Increased Participation of Women Voters) ਮਹਿਲਾ ਵੋਟਰਾਂ ਦੀ ਭਾਗੀਦਾਰੀ ਵੱਧ

ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਚੋਣਾਂ (Lok Sabha elections) ‘ਚ 65.78 ਫੀਸਦੀ ਮਹਿਲਾ ਵੋਟਰਾਂ (ਸੂਰਤ ਨੂੰ ਛੱਡ ਕੇ) ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਦਕਿ 65.55 ਫੀਸਦੀ ਮਰਦ ਵੋਟਰਾਂ ਨੇ ਇਸ ‘ਚ ਹਿੱਸਾ ਲਿਆ। ਜਦੋਂ ਕਿ 2024 ਦੀਆਂ ਚੋਣਾਂ ਲੜਨ ਵਾਲੀਆਂ ਮਹਿਲਾ ਉਮੀਦਵਾਰਾਂ ਦੀ ਗਿਣਤੀ 800 ਸੀ, ਜਦੋਂ ਕਿ 2019 ‘ਚ ਇਹ ਗਿਣਤੀ 726 ਸੀ।

ਚੋਣ ਕਮਿਸ਼ਨ ਨੇ ਕਿਹਾ ਕਿ 2019 ਦੇ ਮੁਕਾਬਲੇ ਥਰਡ ਜੈਂਡਰ ਦੇ ਵੋਟਰਾਂ ਦੀ ਗਿਣਤੀ ‘ਚ 46.4% ਦਾ ਵਾਧਾ ਹੋਇਆ ਹੈ। 2024 ‘ਚ 90,28,696 ਦਿਵੀਆਂਗ ਵੋਟਰ ਰਜਿਸਟਰ ਹੋਏ ਸਨ। ਜਦੋਂ ਕਿ 2019 ‘ਚ ਇਹ ਸੰਖਿਆ 61,67,482 ਸੀ।

ਕਮਿਸ਼ਨ ਨੇ ਇਹ ਵੀ ਕਿਹਾ ਕਿ 2019 ‘ਚ 540 ਪੋਲਿੰਗ ਸਟੇਸ਼ਨਾਂ ‘ਤੇ ਮੁੜ ਪੋਲਿੰਗ ਹੋਈ ਸੀ। ਜਦੋਂ ਕਿ 2024 ‘ਚ ਅਜਿਹਾ ਸਿਰਫ਼ 40 ਪੋਲਿੰਗ ਸਟੇਸ਼ਨਾਂ ’ਤੇ ਹੀ ਹੋਇਆ ਸੀ। ਜੋ ਕੁੱਲ 10.52 ਲੱਖ ਪੋਲਿੰਗ ਸਟੇਸ਼ਨਾਂ ਦੇ ਮੁਕਾਬਲੇ 0.0038 ਫੀਸਦੀ ਹੈ।

ਚੋਣ ਕਮਿਸ਼ਨ ਦੀ ਰਿਪੋਰਟ (ECI Report) ਮੁਤਾਬਕ ਲੋਕ ਸਭਾ ਸੀਟ, ਵਿਧਾਨ ਸਭਾ ਸੀਟ, ਵੋਟਰਾਂ ਦੀ ਰਾਜ-ਵਾਰ ਸੰਖਿਆ, ਪੋਲਿੰਗ ਸਟੇਸ਼ਨਾਂ ਦੀ ਗਿਣਤੀ, ਰਾਜ ਅਤੇ ਲੋਕ ਸਭਾ ਸੀਟ-ਵਾਰ ਮਤਦਾਨ, ਪਾਰਟੀ-ਵਾਰ ਵੋਟ ਸ਼ੇਅਰ, ਲਿੰਗ-ਅਧਾਰਤ ਮਤਦਾਨ, ਮਹਿਲਾ ਵੋਟਰਾਂ ਦੀ ਰਾਜ-ਵਾਰ ਸ਼ਮੂਲੀਅਤ, ਖੇਤਰੀ ਭਿੰਨਤਾਵਾਂ, ਹਲਕੇ ਦੇ ਅੰਕੜਿਆਂ ਦੀ ਰਿਪੋਰਟ, ਰਾਸ਼ਟਰੀ/ ਰਾਜ ਪਾਰਟੀਆਂ ਦੁਆਰਾ ਪ੍ਰਦਰਸ਼ਨ, ਜੇਤੂ ਉਮੀਦਵਾਰਾਂ ਦਾ ਵਿਸ਼ਲੇਸ਼ਣ, ਹਲਕੇ-ਵਾਰ ਵਿਸਤ੍ਰਿਤ ਨਤੀਜੇ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ECI Report 2024

Read More: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰਾਂ ਨੂੰ ਅਯੋਗ ਐਲਾਨਿਆ

Exit mobile version