July 4, 2024 5:43 pm
earthquake

Earthquake: ਅਰੁਣਾਚਲ ਪ੍ਰਦੇਸ਼ ‘ਚ ਮੁੜ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਆਏ ਲੋਕ

ਚੰਡੀਗੜ੍ਹ 16 ਨਵੰਬਰ 2022: ਅਰੁਣਾਚਲ ਪ੍ਰਦੇਸ਼ (Arunachal Pradesh) ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇੱਥੇ ਅੱਜ ਸਵੇਰੇ 9.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਫਾਲ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 3.7 ਸੀ ਅਤੇ ਇਸ ਦਾ ਕੇਂਦਰ ਧਰਤੀ ਦੀ 10 ਕਿਲੋਮੀਟਰ ਦੀ ਡੂੰਘਾਈ ‘ਤੇ ਬਸਰ ਦੀ ਪੂਰੀ ਦੱਖਣ ਦਿਸ਼ਾ ‘ਚ ਸੀ।

ਅਧਿਕਾਰੀਆਂ ਮੁਤਾਬਕ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਕਾਫੀ ਦੇਰ ਤੱਕ ਬਾਹਰ ਹੀ ਰਹੇ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ‘ਚ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ 5.7 ਮਾਪੀ ਗਈ ਸੀ। ਇਹ ਭੂਚਾਲ ਸਵੇਰੇ 10.31 ਵਜੇ ਮਹਿਸੂਸ ਕੀਤੇ ਗਏ ਹਨ ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਨੇਪਾਲ ‘ਚ ਭੂਚਾਲ ਆਇਆ ਸੀ, ਜਿਸ ਦੇ ਝਟਕੇ ਭਾਰਤ ਦੇ ਦਿੱਲੀ, ਲਖਨਊ, ਮੁਰਾਦਾਬਾਦ, ਪੰਜਾਬ ਸਮੇਤ ਕਈ ਥਾਵਾਂ ‘ਤੇ ਮਹਿਸੂਸ ਕੀਤੇ ਗਏ ਸਨ। ਇਹ ਝਟਕੇ ਬਹੁਤ ਹੀ ਜ਼ਬਰਦਸਤ ਸਨ ਜੋ ਕਰੀਬ 2 ਵਜੇ ਮਹਿਸੂਸ ਕੀਤੇ ਗਏ।