July 4, 2024 3:16 pm
Afghanistan

ਅਫਗਾਨਿਸਤਾਨ ‘ਚ ਆਏ ਭੁਚਾਲ ਕਾਰਨ 255 ਲੋਕਾਂ ਦੀ ਮੌਤ, ਸੈਂਕੜੇ ਘਰ ਤਬਾਹ

ਚੰਡੀਗੜ੍ਹ 22 ਜੂਨ 2022: ਭਾਰਤ ਦੇ ਗੁਆਂਢੀ ਦੇਸ਼ਾਂ ਅਫਗਾਨਿਸਤਾਨ (Afghanistan) ਅਤੇ ਪਾਕਿਸਤਾਨ ‘ਚ ਅੱਜ ਯਾਨੀ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਫਗਾਨਿਸਤਾਨ ‘ਚ 6.1 ਤੀਬਰਤਾ ਦੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ‘ਚ ਭੂਚਾਲ ਕਾਰਨ ਘੱਟੋ-ਘੱਟ 255 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਮਲੇਸ਼ੀਆ (Earthquake in Maleshiya) ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Afghanistan

ਅਫਗਾਨਿਸਤਾਨ ‘ਚ ਆਏ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਕਰੀਬ 255 ਲੋਕਾਂ ਦੀ ਮੌਤ ਅਤੇ 500 ਲੋਕ ਜ਼ਖਮੀ ਹੋਏ ਨੇ | ਭੂਚਾਲ ਦੱਖਣ-ਪੂਰਬੀ ਸ਼ਹਿਰ ਖੋਸਤ ਤੋਂ ਲਗਪਗ 44 ਕਿਲੋਮੀਟਰ (27 ਮੀਲ) ਦੂਰ ਆਇਆ। ਭੂਚਾਲ ਦੇ ਝਟਕੇ 500 ਕਿਲੋਮੀਟਰ ਦੂਰ ਤੱਕ ਪਾਕਿਸਤਾਨ ਤੇ ਭਾਰਤ ਵਿੱਚ ਮਹਿਸੂਸ ਕੀਤੇ ਗਏ।

Afghanistan