23 ਦਸੰਬਰ 2024: ਗੁਜਰਾਤ (gujrat) ਦੇ ਕੱਛ (Kutch) ‘ਚ ਸੋਮਵਾਰ ਸਵੇਰੇ 3.7 ਦੀ ਤੀਬਰਤਾ (magnitude) ਵਾਲੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਹ ਝਟਕਾ ਸਵੇਰੇ 10.44 ਵਜੇ ਮਹਿਸੂਸ ਕੀਤਾ ਗਿਆ। ਇਸ ਮਹੀਨੇ ਜ਼ਿਲ੍ਹੇ ਵਿੱਚ ਤਿੰਨ ਤੋਂ ਵੱਧ ਤੀਬਰਤਾ ਵਾਲਾ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ 7 ਦਸੰਬਰ ਨੂੰ ਜ਼ਿਲ੍ਹੇ ਵਿੱਚ 3.2 ਤੀਬਰਤਾ ਦੇ ਭੂਚਾਲ(Earthquake) ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਪਿਛਲੇ ਮਹੀਨੇ 18 ਨਵੰਬਰ ਨੂੰ ਕੱਛ (Kutch) ਵਿੱਚ ਚਾਰ ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਠੀਕ ਤਿੰਨ ਦਿਨ ਪਹਿਲਾਂ 15 ਨਵੰਬਰ ਨੂੰ ਉੱਤਰੀ ਗੁਜਰਾਤ ਦੇ ਪਾਟਨ ‘ਚ 4.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਭੂਚਾਲ ਦੇ ਉੱਚ ਜੋਖਮ ਵਾਲਾ ਖੇਤਰ ਹੈ। ਰਾਜ ਨੇ ਪਿਛਲੇ 200 ਸਾਲਾਂ ਵਿੱਚ ਨੌਂ ਵੱਡੇ ਭੂਚਾਲ ਝੱਲੇ ਹਨ। 26 ਜਨਵਰੀ 2001 ਨੂੰ ਕੱਛ ਦਾ ਭੂਚਾਲ ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਵਿੱਚ ਤੀਜਾ ਸਭ ਤੋਂ ਵੱਡਾ ਭੂਚਾਲ ਸੀ।
read more: ਗੁਜਰਾਤ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਤੀਬਰਤਾ 3.4 ਰਹੀ