Site icon TheUnmute.com

E-Challans: ਮੋਹਾਲੀ ਸਮੇਤ ਇਨ੍ਹਾਂ 4 ਸ਼ਹਿਰਾਂ ‘ਚ ਹੁਣ ਆਨਲਾਈਨ ਕੱਟੇ ਜਾਣਗੇ ਚਲਾਨ

E-Challans

ਚੰਡੀਗੜ੍ਹ, 21 ਜਨਵਰੀ 2025: ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੁਣ ਵੱਡੀ ਕਾਰਵਾਈ ਕੀਤੀ ਜਾਵੇਗੀ | ਦਰਅਸਲ, ਪੰਜਾਬ ‘ਚ 26 ਜਨਵਰੀ 2025 ਤੋਂ ਕੈਮਰਿਆਂ ਰਾਹੀਂ ਆਨਲਾਈਨ ਚਲਾਨ ਕੱਟਣ ਦੀ ਸ਼ੁਰੂਆਤ ਹੋ ਰਹੀ ਹੈ | ਸ਼ੁਰੂ ‘ਚ ਇਹ ਯੋਜਨਾ ਮੋਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ‘ਚ ਸ਼ੁਰੂ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਬਾਅਦ ‘ਚ ਯੋਜਨਾ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾਵੇਗਾ। ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ ਦਸੰਬਰ ‘ਚ ਇੱਕ ਅਜ਼ਮਾਇਸ਼ੀ ਆਧਾਰ ‘ਤੇ ਕੈਮਰਿਆਂ ਦੀ ਮੱਦਦ ਨਾਲ ਲੋਕਾਂ ਨੂੰ ਈ-ਚਲਾਨ (E-Challans) ਜਾਰੀ ਕਰਨਾ ਸ਼ੁਰੂ ਕੀਤਾ ਸੀ। ਹੁਣ ਤੱਕ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ‘ਚ ਟ੍ਰੈਫਿਕ ਪੁਲਿਸ ਨੇ 452 ਜਣਿਆਂ ਨੂੰ ਈ-ਚਲਾਨ ਜਾਰੀ ਕੀਤੇ ਹਨ।

ਟ੍ਰੈਫਿਕ ਵਿਭਾਗ ਦੇ ਏ.ਡੀ.ਜੀ. ਐਸ. ਰਾਏ ਨੇ ਸਪੱਸ਼ਟ ਕੀਤਾ ਹੈ ਕਿ ਈ-ਚਲਾਨ ਸਕੀਮ 26 ਜਨਵਰੀ ਤੋਂ ਸੂਬੇ ਦੇ ਚਾਰ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ‘ਚ ਪੂਰੀ ਤਾਕਤ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ (E-Challans) ਦੇ ਤਹਿਤ, ਸਿਗਨਲ ਜੰਪਿੰਗ, ਸਟਾਪ ਲਾਈਨ ਦੀ ਉਲੰਘਣਾ ਅਤੇ ਹੈਲਮੇਟ ਤੋਂ ਬਿਨਾਂ ਗੱਡੀ ਚਲਾਉਣ ਵਿਰੁੱਧ ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਜਾਰੀ ਕੀਤੇ ਜਾਣਗੇ। ਈ-ਚਲਾਨ ਵਾਹਨ ਦੇ ਰਜਿਸਟਰਡ ਮਾਲਕ ਦੇ ਪਤੇ ‘ਤੇ ਪਹੁੰਚਾਇਆ ਜਾਵੇਗਾ, ਜਿਸਦਾ ਭੁਗਤਾਨ ਔਨਲਾਈਨ ਕਰਨਾ ਹੋਵੇਗਾ।

ਦੂਜੇ ਪਾਸੇ ਜੇਕਰ ਚਲਾਨ ਦਾ ਭੁਗਤਾਨ ਨਾ ਕੀਤਾ ਤਾਂ ਵਾਹਨ ਦੀ ਆਰਸੀ ਔਨਲਾਈਨ ਪੋਰਟਲ ‘ਤੇ ਲਾਕ ਹੋ ਕਰ ਦਿੱਤੀ ਜਾਵੇਗੀ | ਜਿਸ ਕਾਰਨ ਆਰ.ਟੀ.ਓ. ਦਫ਼ਤਰ ‘ਚ ਆਰ.ਸੀ. ਤਬਾਦਲਾ, ਰਿਨਿਊ ਆਦਿ ਦਾ ਕੋਈ ਕੰਮ ਸੰਭਵ ਨਹੀਂ ਹੋਵੇਗਾ।

Read More: ਮੋਹਾਲੀ ‘ਚ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ‘ਤੇ ਪੁਲਿਸ ਦੀ ਤਿੱਖੀ ਨਜ਼ਰ, ਲੱਗਣਗੇ ਹਾਈਟੈੱਕ ਕੈਮਰੇ

Exit mobile version