July 3, 2024 3:33 am
Dussehra

ਵਾਲਮੀਕ ਭਾਈਚਾਰੇ ਵਲੋਂ ਰਾਵਣ ਦੇ ਬਲੀਦਾਨ ਦਿਵਸ ਵਜੋਂ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ

ਸ੍ਰੀ ਮੁਕਤਸਰ ਸਾਹਿਬ 05 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਵਾਲਮੀਕ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵੱਲੋਂ ਦੁਸਹਿਰੇ (Dussehra) ਦਾ ਤਿਉਹਾਰ ਰਾਵਣ ਬਲੀਦਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਬਾਲਮੀਕੀ ਚੌਕ ਦੇ ਵਿੱਚ ਰਾਵਣ ਪੂਜਾ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ ।

ਇਸ ਮੌਕੇ ਇਕੱਤਰ ਹੋਏ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਰਾਵਣ ਇਕ ਮਹਾਨ ਵਿਦਵਾਨ ਸੀ, ਉਸ ਦੀ ਛਵੀ ਨੂੰ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ।  ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਣ ਦਾ ਪੁਤਲਾ ਹਰ ਸਾਲ ਸਾੜਿਆ ਜਾਂਦਾ ਹੈ, ਪਰ ਲੋਕ ਉਸ ਪੁਤਲੇ ਦੀਆਂ ਲੱਕੜਾਂ ਜਿਨ੍ਹਾਂ ਨੂੰ ਹੱਡੀਆਂ ਕਿਹਾ ਜਾਂਦਾ ਉਹ ਤੱਕ ਚੁੱਕ ਕੇ ਲੈ ਜਾਂਦੇ ਹਨ ਅਤੇ ਇਹ ਮਿੱਥ ਹੈ ਕਿ ਇਸ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਮਰ ਵੱਧਦੀ ਹੈ |

ਉਨ੍ਹਾਂ ਕਿਹਾ ਕਿ ਜਿਸ ਸ਼ਖ਼ਸ ਦੇ ਪੁਤਲੇ ਦੀਆਂ ਲੱਕੜਾਂ ਤੋ ਲੋਕ ਖ਼ੁਸ਼ੀ ਦੀ ਆਸ ਰੱਖਦੇ ਹਨ ਉਹ ਆਪਣੇ ਸਮੇਂ ਦੇ ਵਿਚ ਕਿੰਨਾ ਮਹਾਨ ਰਾਜਾ ਅਤੇ ਗਿਆਤਾ ਹੋਵੇਗਾ। ਰਾਵਣ ਨੂੰ ਚਾਰਾਂ ਵੇਦਾਂ ਦਾ ਗਿਆਨ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਸਨ।