Site icon TheUnmute.com

ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਦੌਰਾਨ ਬਾਹਰੀ ਹਲਕਿਆਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਹੋਵੇ ਸਖ਼ਤ ਕਾਰਵਾਈ: ਡਾ. ਰਾਜ ਕੁਮਾਰ ਵੇਰਕਾ

Raj Kumar Verka

ਚੰਡੀਗੜ੍ਹ, 10 ਮਈ 2023: ਜਲੰਧਰ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਲਗਾਤਾਰ ਹੀ ਕਾਂਗਰਸੀ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵਿਚਾਲੇ ਝੜੱਪਾਂ ਹੋਈਆਂ| ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਦੇ ਦੋਸ਼ ਹਨ ਕਿ ਆਮ ਆਦਮੀ ਪਾਰਟੀ ਬਾਹਰੋਂ ਹਲਕਿਆਂ ਤੋਂ ਵਰਕਰ ਲਿਆ ਕੇ ਪੋਲਿੰਗ ਬੂਥਾਂ ‘ਤੇ ਬਿਠਾ ਰਹੀ ਹੈ | ਇਸ ਕਰਕੇ ਬਾਕੀ ਪਾਰਟੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ |

ਸੋਸ਼ਲ ਮੀਡੀਆ ‘ਤੇ ਲਗਾਤਾਰ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ ਦੇ ਚੱਲਦੇ ਭਾਜਪਾ ਦੇ ਪੰਜਾਬ ਤੋਂ ਵਾਈਸ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਵਿਖੇ ਹੋ ਰਹੀਆਂ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਆਪਣੇ 92 ਹਲਕਿਆਂ ਤੋਂ ਆਪਣੇ ਕੁਝ ਸਾਥੀ ਬੁਲਾ ਕੇ ਜਲੰਧਰ ਵਿੱਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜਲੰਧਰ ਪੁਲਿਸ ਅਤੇ ਚੋਣ ਕਮਿਸ਼ਨ ‘ਆਪ’ ਸਰਕਾਰ ਦਾ ਸਾਥ ਦੇ ਰਹੀ ਹੈ | ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਅਜੇ ਵੀ ਬਾਹਰੀ ਹਲਕਿਆਂ ਤੋਂ ਬੰਦੇ ਵੋਟਿੰਗ ਦੌਰਾਨ ਪਾਏ ਗਏ ਤਾਂ ਇਸ ਦੇ ਖ਼ਿਲਾਫ਼ ਉਹ ਦਿੱਲੀ ਵਿਖੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਅਜਿਹੇ ਲੋਕਾਂ ਦੇ ਮਾਮਲੇ ਵੀ ਦਰਜ ਕਰਵਾਉਣਗੇ |

Exit mobile version