July 2, 2024 10:12 pm
Haroli

ਹਿਮਾਚਲ ਪ੍ਰਦੇਸ਼ ‘ਚ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਦੇ ਭਾਸ਼ਣ ਦੌਰਾਨ ਟੁੱਟੀ ਸਟੇਜ, ਕਈ ਜ਼ਖਮੀ

ਚੰਡੀਗੜ੍ਹ 20 ਅਕਤੂਬਰ 2022: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣ ਦੇ ਮੱਦੇਨਜਰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਰੈਲੀਆਂ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸਦੇ ਨਾਲ ਹੀ ਅੱਜ ਹਰੋਲੀ (Haroli) ਵਿਚ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਜਨ ਸਭਾ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਅਚਾਨਕ ਹੀ ਸਟੇਜ ਟੁੱਟ ਗਈ ਅਤੇ ਮੁਕੇਸ਼ ਅਗਨੀਹੋਤਰੀ ਸਣੇ ਕਿ ਲੀਡਰ ਅਤੇ ਮੀਡੀਆ ਕਰਮੀਆਂ ਨੂੰ ਵੀ ਸੱਟਾਂ ਲੱਗੀਆਂ ਹਨ | ਇਸਦੇ ਨਾਲ ਹੀ ਉਨ੍ਹਾਂ ਦੀ ਬੇਟੀ ਆਸਥਾ ਅਗਨੀਹੋਤਰੀ ਵੀ ਜ਼ਖਮੀ ਹੋ ਗਈ ਹੈ |

ਜ਼ਖਮੀਆਂ ਦਾ ਇਲਾਜ ਖੇਤਰੀ ਹਸਪਤਾਲ ਊਨਾ ਅਤੇ ਸਿਵਲ ਹਸਪਤਾਲ ਹਰੋਲੀ (Haroli)  ਵਿਖੇ ਕੀਤਾ ਜਾ ਰਿਹਾ ਹੈ। ਮੌਕੇ ‘ਤੇ ਮੌਜੂਦ ਔਰਤਾਂ ਨੇ ਕਿਹਾ ਕਿ ਉਹ ਵਾਲ-ਵਾਲ ਬਚ ਗਏ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਟੇਜ ‘ਤੇ ਜ਼ਿਆਦਾ ਲੋਕ ਚੜ੍ਹ ਗਏ ਸਨ। ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਸਾਬਕਾ ਐਸਐਚਓ ਕਮਲ ਚੰਦ ਪੁੱਤਰ ਯੋਗਰਾਜ ਵਾਸੀ ਦੁਲੇਹੜ ਨੂੰ ਖੇਤਰੀ ਹਸਪਤਾਲ ਊਨਾ ਤੋਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।