July 7, 2024 3:15 pm
NBA MATCH

NBA ਲੀਗ ਮੈਚ ਦੌਰਾਨ ਖ਼ਿਡਾਰੀ ਆਪਸ ਵਿਚ ਭਿੜੇ,ਹੱਥੋਪਾਈ ਤੱਕ ਪੁੱਜੀ ਗੱਲ

ਚੰਡੀਗੜ੍ਹ 22 ਨਵੰਬਰ 2021 : ਉੱਤਰੀ ਅਮਰੀਕਾ ਵਿੱਚ ਚੱਲ ਐਨ.ਬੀ.ਏ ਲੀਗ ਵਿਚ ਉਸ ਸਮੇਂ ਹੰਗਾਮਾਂ ਹੋ ਗਿਆ ,ਜਦੋ ਲਾਸ ਏਜੇਲਸ ਲੈਕਰਸ ਅਤੇ ਡੇਟਰਾਇਟ ਪਿਸਟਨ ਵਿਚਾਲੇ ਹੋਏ ਇਕ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਆਪਸ ਵਿਚ ਭਿੜ ਪਏ ,ਮੈਚ ਦੇ ਤੀਸਰੇ ਕੁਆਰਟਰ ਦੇ ਤੀਜੇ ਮਿੰਟ ਵਿਚ ਫ੍ਰੀ ਥਰੋ ਦੌਰਾਨ ਲਾਸ ਏਜੇਲਸ ਦੇ ਸਟਾਰ ਖਿਡਾਰੀ ਲੈਬਰੋਨ ਜੇਮਸ ਦੀ ਕੋਹਣੀ ਗ਼ਲਤੀ ਨਾਲ ਸਟੀਵਰਡ ਦੀ ਅੱਖ ਦੇ ਉੱਪਰ ਲਗ ਗਈ,
ਹਾਲਾਂਕਿ ਉਸਨੇ ਆਪਣੀ ਇਸ ਗ਼ਲਤੀ ਦੌਰਾਨ ਜੇਮਸ ਕੋਲੋਂ ਮੁਆਫ਼ੀ ਵੀ ਮੰਗੀ ,ਪਰ ਮੈਚ ਦੌਰਾਨ ਦੋਵੇਂ ਖਿਡਾਰੀ ਆਪਸ ਵਿਚ ਹੀ ਭਿੜ ਪਏ ,ਪਰ ਗੱਲ ਦੋਵਾਂ ਵਿਚਾਲੇ ਹੱਥੋਂਪਾਈ ਤੱਕ ਜਾ ਪੁੱਜੀ ,
ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਦੋਵਾਂ ਵਿਚ ਸੁਲਾਹ ਕਰਵਾਉਣ ਦੀ ਕੋਸਿਸ ਕੀਤੀ ,ਪਰ ਮਾਮਲਾ ਇਨਾ ਵੱਧ ਗਿਆ ਸੁਰੱਖਿਆ ਕਰਮਚਾਰੀਆਂ ਨੂੰ ਬਚਾਅ ਕਰਨਾ ਪਿਆ। ਕਰੀਅਰ ਵਿੱਚ ਐਵੇਂ ਦੂਜੀ ਬਾਰ ਹੋਇਆ ਕੇ ਲੈਬਰੋਨ ਜੇਮਸ ਨੂੰ ਦੂਜੀ ਬਾਰ ਮੈਚ ਵਿਚ ਝੜਪ ਕਾਰਨ ਬਾਹਰ ਹੋਣਾ ਪਿਆ |

ਇਸ ਤੋਂ ਪਹਿਲਾਂ 2018 ਵਿੱਚ ਇੱਕ ਮੈਚ ਦੌਰਾਨ ਲੈਬਰੋਨ ਜੇਮਸ ਮੈਚ ਰੈਫਰੀ ਨਾਲ ਭਿੜ ਗਏ |ਤੁਹਾਨੂੰ ਦੱਸ ਦਈਏ ਕਿ ਐਨ.ਬੀ.ਏ. ਪੂਰੀ ਦੁਨੀਆਂ ਵਿੱਚ ਪ੍ਰਚਲਿੱਤ ਲੀਗ ਹੈ ,ਇਸ ਵਿੱਚ ਅਮਰੀਕਾ ਅਤੇ ਕੈਨੇਡਾ ਦੀਆਂ ਲੱਗਭਗ 30 ਤੋਂ ਜ਼ਿਆਦਾ ਟੀਮਾਂ ਇਸ ਲੀਗ ਵਿੱਚ ਹਿੱਸਾ ਲੈਂਦੀਆਂ ਹਨ |

ਮੈਚ ਵਿੱਚ ਹੋਈ ਲੜਾਈ ਤੋਂ ਬਾਅਦ ਮੈਚ ਰੈਫਰੀ ਨੇ ਦੋਨੋ ਹੀ ਖਿਡਾਰੀਆਂ ਨੂੰ ਬਾਹਰ ਦਾ ਰਾਸਤਾ ਦਿੱਖਾ ਦਿੱਤਾ। ਇਸਦੇ ਨਾਲ ਹੀ ਲਾਸ ਏਜੇਲਸ ਦੇ ਖਿਡਾਰੀ ਰਸੇਲ ਬੇਸਟਬਰੂਕ ਨੂੰ ਵੀ ਝੜੱਪ ਦਾ ਦੋਸ਼ੀ ਮੰਨ ਫਾਉਲ ਦੇ ਕੇ ਬਾਹਰ ਦਾ ਰਾਸਤਾ ਦਿੱਖਾ ਦਿੱਤਾ |ਵਿਵਾਦ ਤੋਂ ਭਰੇ ਇਸ ਮੈਚ ਨੂੰ ਬਾਅਦ ਵਿੱਚ ਲਾਸ ਏਜੇਲਸ ਨੇ ਡੇਟਰਾਇਟ ਪਿਸਟਨ ਨੂੰ 121-116 ਦੇ ਸਕੋਰ ਤੋਂ ਹਰਾ ਦਿੱਤਾ |