July 4, 2024 9:21 pm
Arvind Kejriwal

ਕੇਜਰੀਵਾਲ ਤੇ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਵਿਧਾਇਕਾਂ ਨੂੰ ਚਿਤਾਵਨੀਆਂ ਤੇ ਨਸੀਅਤਾਂ

ਚੰਡੀਗੜ੍ਹ 20 ਮਾਰਚ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਦਿੱਤੀਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਅਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ, ਐਹੋ ਜਿਹਾ ਕੋਈ ਵੀ ਕੰਮ ਨਾ ਕਰਨਾ, ਜਿਸ ਨਾਲ ਲੋਕਾਂ ਨੂੰ ਨੁਕਸਾਨ ਹੋਵੇ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ AAP ਵਜ਼ੀਰਾਂ ਤੇ MLAs ਨੂੰ ਕਿਹਾ ਕਿ, ਪੰਜਾਬ ਦੇ ਲੋਕਾਂ ਨੇ ਸਾਡੇ ਤੇ ਭਰੋਸਾ ਕਰਕੇ ਸੱਤਾ ‘ਚ ਲਿਆਂਦਾ ਹੈ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ, ਅਸੀਂ ਲੋਕਾਂ ਦੀ ਸੇਵਾ ਕਰੀਏ। ਕੇਜਰੀਵਾਲ ਨੇ ਕੁੱਝ ਵਿਧਾਇਕਾਂ ਦੇ ਨਾਲ ਨਰਾਜ਼ਗੀ ਵੀ ਜਤਾਈ, ਜਿਹੜੇ ਪੁਲਿਸ ਅਫ਼ਸਰਾਂ ਨੂੰ ਪੁੱਠਾ ਟੰਗਣ ਦੀਆਂ ਧਮਕੀਆਂ ਦੇ ਰਹੇ ਹਨ।

ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਵਿਧਾਇਕਾਂ ਨੂੰ ਹਦਾਇਤ ਕੀਤੀ ਕਿ, DC/SSP ਲਵਾਉਣ ਲਈ ਸਿਫਾਰਸ਼ ਨਹੀਂ ਕਰਨੀ, ਕੁਰਪਸ਼ਨ ਕੀਤੀ ਤਾਂ ਬਖਸ਼ੇ ਨਹੀਂ ਜਾਓਗੇ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ, ਅਫ਼ਸਰਾਂ ਨੂੰ ਪੁੱਠਾ ਟੰਗਣ ਦੀ ਧਮਕੀ ਨਹੀਂ ਦੇਣੀ।ਕੇਜਰੀਵਾਲ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰਾਜ ਚਲਾਉਣ ਦੇ ਗੁਰ ਦੱਸੇ। ਉਨ੍ਹਾਂ ਕਿਹਾ ਕਿ, ਜਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਮਿਲਿਆ, ਉਹ ਨਰਾਜ਼ ਨਾ ਹੋਣ। ਇਸ ਤੋਂ ਇਲਾਵਾ ਕੇਜਰੀਵਾਲ ਕਿਹਾ ਕਿ, ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੀਐਮ ਭਗਵੰਤ ਮਾਨ ਟਾਰਗੇਟ ਦੇਣਗੇ, ਉਹ ਟਾਰਗੇਟ ਪੂਰੇ ਕਰਨੇ ਹੋਣਗੇ ਅਤੇ ਜਿਹੜਾ ਟਾਰਗੇਟ ਪੂਰੇ ਨਹੀਂ ਕਰੇਗਾ, ਉਹਨੂੰ ਬਖ਼ਸ਼‍ਿਆ ਨਹੀਂ ਜਾਵੇਗਾ।