Pakistani embassy

ਵਾਸ਼ਿੰਗਟਨ ‘ਚ ਪਾਕਿਸਤਾਨੀ ਦੂਤਾਵਾਸ ਦੀ ਨਿਲਾਮੀ ਦੌਰਾਨ ਭਾਰਤ ਤੇ ਇਜ਼ਰਾਈਲ ਨੇ ਲਗਾਈਆਂ ਵੱਡੀਆਂ ਬੋਲੀਆਂ

ਚੰਡੀਗੜ੍ਹ 30 ਦਸੰਬਰ 2022: ਵਾਸ਼ਿੰਗਟਨ (Washington) ਸਥਿਤ ਪਾਕਿਸਤਾਨੀ ਦੂਤਾਵਾਸ (Pakistan Embassy) ਦਾ ਵੱਡਾ ਹਿੱਸਾ ਵਿਕਣ ਵਾਲਾ ਹੈ। ਇਸ ਦੇ ਲਈ ਬੋਲੀ ਪ੍ਰਕਿਰਿਆ ਭਾਵ ਨਿਲਾਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਦੂਤਘਰ ਦੇ ਡਿਫੈਂਸ ਸੈਕਸ਼ਨ ਨੂੰ ਖਰੀਦਣ ਲਈ ਜੋ ਦੋ ਸਭ ਤੋਂ ਵੱਡੀਆਂ ਬੋਲੀਆਂ ਇਜ਼ਰਾਈਲ ਅਤੇ ਭਾਰਤ ਨੇ ਲਗਾਈ ਹੈ |

ਇਜ਼ਰਾਈਲ ਦੇ ਯਹੂਦੀ ਸਮੂਹ ਨੇ 6.8 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਦੂਜਾ ਸਭ ਤੋਂ ਵੱਧ ਬੋਲੀ ਲਗਾਉਣ ਵਾਲਾ ਭਾਰਤੀ ਹੈ। ਭਾਰਤ ਨੇ 5 ਮਿਲੀਅਨ ਡਾਲਰ ਵਿੱਚ ਇਮਾਰਤ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨੀ ਦੂਤਾਵਾਸ ਦੀ ਇਮਾਰਤ ਨੂੰ ਵੇਚਣ ਦੀ ਖ਼ਬਰ ਦਾ ਖ਼ੁਲਾਸਾ ਪਾਕਿਸਤਾਨੀ ਅਖ਼ਬਾਰ ‘ਦਿ ਡਾਨ’ ਨੇ ਕੀਤਾ ਹੈ।

ਪਾਕਿਸਤਾਨੀ ਦੂਤਘਰ (Pakistan Embassy ) ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਯਹੂਦੀ, ਇੱਕ ਭਾਰਤੀ ਤੋਂ ਇਲਾਵਾ ਤੀਜੀ ਬੋਲੀ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੇ 4 ਮਿਲੀਅਨ ਡਾਲਰ ਵਿੱਚ ਲਗਾਈ ਹੈ। ਅਸੀਂ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਇਮਾਰਤ ਵੇਚਾਂਗੇ। ਵੈਸੇ ਵੀ ਇਹ ਪ੍ਰਕਿਰਿਆ ਨਿਲਾਮੀ ਵਿੱਚ ਅਪਣਾਈ ਜਾਂਦੀ ਹੈ।

ਦੂਤਾਵਾਸ ਦਾ ਜੋ ਸੈਕਸ਼ਨ ਵੇਚਿਆ ਜਾ ਰਿਹਾ ਹੈ, ਉਹ ਕਰੀਬ 20 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਇਸ ਦੀ ਵਰਤੋਂ ਡਿਫੈਂਸ ਸੈਕਸ਼ਨ ਭਾਵ ਪਾਕਿਸਤਾਨੀ ਫੌਜ ਦੇ ਦਫਤਰ ਵਜੋਂ ਕੀਤੀ ਜਾਂਦੀ ਸੀ। ਪਾਕਿਸਤਾਨ ਸਰਕਾਰ ਦੀ ਇੱਕ ਹੋਰ ਜਾਇਦਾਦ ਰੂਜ਼ਵੈਲਟ ਹਾਊਸ ਨੂੰ ਵੀ ਵੇਚਣ ਦੀ ਤਿਆਰੀ ਹੈ। ਵਿੱਤ ਮੰਤਰੀ ਇਸਹਾਕ ਡਾਰ ਨੇ ਵੀ ਮੀਡੀਆ ਦੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ ਹੈ।

ਪਾਕਿਸਤਾਨ ਦੇ ਕੁਝ ਅਧਿਕਾਰੀ ਇਸ ਮਾਮਲੇ ‘ਚ ਸਪੱਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਇਮਾਰਤ ਪੁਰਾਣੀ ਹੈ। ਇਸਦੇ ਦੋ ਤਰੀਕੇ ਹਨ ਜਾਂ ਤਾਂ ਅਸੀਂ ਇਸ ਦੇ ਨਵੀਨੀਕਰਨ ‘ਤੇ ਖਰਚ ਕਰਦੇ ਹਾਂ ਜਾਂ ਇਸਨੂੰ ਵੇਚਦੇ ਹਾਂ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਦਾਅਵਾ ਕਰ ਰਹੇ ਹਨ ਕਿ ਦੂਤਾਵਾਸ ਦੇ ਨਵੇਂ ਅਤੇ ਪੁਰਾਣੇ ਦੋਵੇਂ ਸਮਾਨ ਵੇਚੇ ਜਾ ਰਹੇ ਹਨ।

Scroll to Top