July 4, 2024 7:24 pm

ਵਿਧਾਨਸਭਾ ਸੈਸ਼ਨ ਦੌਰਾਨ ਨਵਜੋਤ ਸਿੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਤਾਰੀਫ

ਚੰਡੀਗੜ੍ਹ 11 ਨਵੰਬਰ 2021; ਪੰਜਾਬ ਵਿਧਾਨਸਭਾ ਦੇ ਸੈਸ਼ਨ ਦੇ ਦੂਜੇ ਦਿਨ ਸਦਨ ਦੀ ਸ਼ੁਰੂਆਤ ਹੰਗਾਮੇ ਦੇ ਨਾਲ ਸ਼ੁਰੂ ਹੋਈ, ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਤੇ ਵਿਰੋਧੀ ਦਲ ਨੇਤਾਵਾਂ ਵਿਚ ਨੋਕ-ਝੋਕ ਹੋਣ ਲੱਗੀ, ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਹਾਉਸ ਵਿਚ ਖੇਤੀ ਕਾਨੂੰਨ ਨੂੰ ਰੱਦ ਕਰਨ ਨੂੰ ਲੈ ਕੇ ਪੰਜਾਬ ਵਿਧਾਨਸਭਾ ਦੇ ਕੋਲ ਕੋਈ ਅਧਿਕਾਰ ਨਹੀਂ ਹੈ, ਜਦੋ ਵਾਟਰ ਟਰਮੀਨੇਸ਼ਨ ਬਿੱਲ ਲੈ ਕੇ ਆਏ ਸਨ, ਉਸ ਸਮੇ ਵੀ ਸਾਡੇ ਕੋਲ ਅਧਿਕਾਰ ਨਹੀਂ ਸੀ ਪਰ ਉਸ ਸਮੇ ਵੀ ਅਸੀਂ ਇਹ ਐਕਟ ਪਾਸ ਕਰ ਕੇ ਇਕ ਵੀ ਬੂਦ ਪਾਣੀ ਦੀ ਨਹੀਂ ਜਾਂ ਦਿੱਤੀ,
ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਨਾਂ ਲੈ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਿਥੇ ਵਧੀਆ ਕੰਮ ਹੋਇਆ ਹੈ ਉਸ ਦੀ ਮਈ ਤਾਰੀਫ ਕਰਦਾ ਹਾਂ, ਉਥੇ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਤੇ ਤੰਜ ਕਸਦੇ ਹੋਏ ਕਿਹਾ ਕਿ ਜਦੋ ਰਾਤ ਨੂੰ ਰਾਜਾ ਵੜਿੰਗ ਰੇਡ ਕਰਦੇ ਹਨ ਤਾ ਸੁਖਬੀਰ ਦੀ ਪਤਨੀ ਕਹਿੰਦੀ ਹੈ ਕਿ ‘ ਸੋ ਜਾ ਸੋ ਜਾ’ ਨਹੀਂ ਤਾ ਰਾਜਾ ਵੜਿੰਗ ਆ ਜਾਵੇਗਾ, ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ‘ ਬੀ.ਜੇ.ਪੀ. ਮੇਰੀ ਮਾਂ ਹੈ’ ਦੇ ਬਿਆਨ ‘ਤੇ ਕਿਹਾ ਕਿ ਮੈ ਸੂਬੇ ਲਈ ਆਪਣੀ ਮਾਂ ਛੱਡ ਦਿਤੀ, ਮੈ ਪਹਿਲਾ ਵੀ ਕਹਿ ਚੁੱਕਾ ਹਾਂ ਕਿ ਮੈ ਆਪਣੀ ਮਾਂ ਨੂੰ ਛੱਡ ਕੇ ਆਇਆ ਹਾਂ, ਜਿਸ ਨੇ ਮੇਰੇ ਨਾਲ ਸੋਤੇਲਾ ਵਿਵਹਾਰ ਕੀਤਾ’ ਮੈ ਕੈਕੇਈ ਨੂੰ ਛੱਡ ਕੇ ਵਾਪਸ ਕੌਸ਼ਲਿਆ ਆਇਆ ਹਾਂ, ਦੂਜੇ ਪਾਸੇ ਸਿੱਧੂ ਨੇ ਆਪਣੇ ਆਖਰੀ ਸੰਬੋਧਨ ਵਿਚ ਸੀ.ਐੱਮ. ਚੰਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜੋ ਤੋਅਫੇ ਚੰਨੀ ਸਰਕਾਰ ਦੇ ਰਹੀ ਹੈ ਉਹ 2 ਮਹੀਨੇ ਦੇ ਲਈ ਨਹੀਂ ਬਲਕਿ ਅਗਲੇ 5 ਸਾਲਾਂ ਵਿਚ ਇਸ ਤੋਂ ਵੀ 10 ਗੁਣਾ ਦੇਵੇਗੀ,