July 7, 2024 9:04 pm

ਅਕਾਲੀ ਭਾਜਪਾ ਸਰਕਾਰ ਵੇਲੇ ਅਣਵੰਡੇ ਹਜ਼ਾਰਾਂ ਸਾਈਕਲ ਬਣੇ ਕਬਾੜ

ਚੰਡੀਗੜ੍ਹ 6 ਨਵੰਬਰ 2021 ; ਪੰਜਾਬ ਵਿਚ ਉਸਾਰੀ ਕਿਰਤੀ ਕਾਮਿਆਂ ਨੇ ਉਨ੍ਹਾਂ ਦੇ 9ਵੀ ਤੋਂ 12ਵੀ ਕਲਾਸ ਤੱਕ ਪੜ੍ਹ ਰਹੇ ਬਚਿਆ ਲਈ ਤਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇ ਖਰੀਦੇ ਅਣਵੰਡੇ ਹਜ਼ਾਰਾਂ ਸਾਈਕਲ ਕਬਾੜ ਬਣ ਗਏ ਹਨ, ਸਭ ਤੋਂ ਵੱਧ ਜ਼ਿਲਾ ਸੰਗਰੂਰ ਵਿਚ ਸਾਈਕਲ ਖਰਾਬ ਹੋਏ ਹਨ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲੈ ਕੇ ਆਉਣ ਲਈ ਮਗਰੋਂ ਕਿਰਤ ਵਿਭਾਗ ਹਰਕਤ ਵਿਚ ਆਇਆ ਹੈ, ਜਿਸ ਸਬੰਧੀ ਜ਼ਿਲਿਆਂ ਵਿਚ ਅਧਿਕਾਰੀਆਂ ਨੇ ਅਣਵੰਡੇ ਸਾਈਕਲਾਂ ਬਾਰੇ ਖੇਤਰੀ ਅਧਿਕਾਰੀਆਂ ਕੋਲੋਂ ਰਿਪੋਰਟ ਮੰਗੀ ਹੈ।

ਸਥਾਨਕ ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਮੁਕਤਸਰ ਜ਼ਿਲ੍ਹੇ ਦਾ ਵੀ ਚਾਰਜ਼ ਹੈ, ਉਨ੍ਹਾਂ ਨੇ ਖੇਤਰੀ ਅਮਲੇ ਤੋਂ ਅਣਵੰਡੇ ਹਜ਼ਾਰਾਂ ਸਾਈਕਲ ਨਾ ਬੰਦੇ ਜਾਣ ਕਾਰਨ ਰਿਪੋਰਟ ਮੰਗੀ ਹੈ, ਉਨ੍ਹਾਂ ਨੇ ਕਿਰਤ ਇੰਸਪੈਕਟਰ ਗ੍ਰੇਡ-1 ਤੇ 2 ਮੁਕਤਸਰ ਤੇ ਮਲੋਟ ਨੂੰ ਅੱਜ ਲਿਖੇ ਪੱਤਰ ਵਿਚ ਆਖਿਆ ਕਿ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵਲੋਂ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕਾਫੀ ਸਾਰੇ ਅਣਵੰਡੇ ਸਾਈਕਲ ਕਈ ਸਾਲਾਂ ਤੋਂ ਪਏ ਹਨ, ਜਿਨ੍ਹਾਂ ਨੂੰ ਜੰਗਾਲ ਲੱਗ ਗਿਆ ਹੈ, ਪੰਜਾਬ ਵਿਚ ਉਸਾਰੀ ਕਿਰਤੀਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕਾਂਟ੍ਰੇਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਰਜਿਸਟਰ ਕਿਰਤੀਆਂ ਦੇ ਪਰਿਵਾਰਾਂ ਨੂੰ ਵੰਡਣ ਲਈ ਅਕਾਲੀ-ਭਾਜਪਾ ਗੱਠ -ਜੋੜ ਸਰਕਾਰ ਸਮੇ ਸਾਈਕਲ ਖਰੀਦੇ ਸਨ, ਇਕ ਅਧਿਕਾਰੀ ਨੇ ਦੱਸਿਆ ਕਿ ਰਜਿਸਟਰ ਉਸਾਰੀ ਕਿਰਤੀਆਂ ਦੇ ਅਧਿਕਾਰਾਂ ਦੋ ਰਾਖੀ ਕਰਨੀ ਤੇ ਭਲਾਈ ਸਕੀਮਾਂ ਦਾ ਲਾਭ ਮਿੱਠੇ ਸਮੇ ਵਿਚ ਮੁਹਇਆ ਕਰਵਾਉਣ ਬੋਰਡ ਦਾ ਮੁਖ ਮੰਤਵ ਹੈ, ਉਨ੍ਹਾਂ ਨੇ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣਾ ਲਾਜਮੀ ਹੈ।