July 2, 2024 8:52 pm
sukhbir_singh_badal

ਦਸੂਹਾ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਨੂੰ ਲਿਆ ਲੰਮੇ ਹੱਥੀਂ

ਦਸੂਹਾ 25 ਨਵੰਬਰ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਸੂਹਾ ਦਾ ਦੌਰਾ ਕੀਤਾ। ਇੱਥੇ ‘ਬਾਤ ਪੰਜਾਬ ਦੀ’ ਤਹਿਤ ਰੈਲੀ ਕੱਢੀ ਗਈ। ਇਸ ਦੌਰਾਨ ਉਨ੍ਹਾਂ ਜਿੱਥੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ ਉੱਥੇ ਹੀ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਤੀਜੀ ਗਾਰੰਟੀ ਜਿਸ ਵਿੱਚ ਉਨ੍ਹਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤਿਆਂ ਵਿੱਚ 1000 ਰੁਪਏ ਪਾਉਣ ਦੀ ਗੱਲ ਕਹੀ ਸੀ। ਇਸ ਬਿਆਨ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਦਿੱਲੀ ਦੀ ਕਿਸੇ ਔਰਤ ਦੇ ਖਾਤੇ ‘ਚ ਇਕ ਰੁਪਿਆ ਨਹੀਂ ਪਾਇਆ ਤਾਂ ਪੰਜਾਬ ‘ਚ ਕੀ ਦੇਣਗੇ।