July 5, 2024 4:40 am

ਗੂੰਗਾ ਪਹਿਲਵਾਨ ਦੀ ਖੱਟਰ ਨਾਲ ਮੁਲਾਕਾਤ, ਟਵੀਟ ਕਰਕੇ ਕੀਤਾ ਧੰਨਵਾਦ

ਨਵੀਂ ਦਿੱਲੀ, 13 ਨਵੰਬਰ 2021:  ਗੂੰਗਾ ਪਹਿਲਵਾਨ ਦੇ ਨਾਮ ਨਾਲ ਜਾਣੇ ਜਾਂਦੇ ਖਿਡਾਰੀ ਵਰਿੰਦਰ ਸਿੰਘ, ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮਿਲੇ, ਜਿਸ ਦੌਰਾਨ ਉਹਨਾ ਨੇ ਪਹਿਲਵਾਨ ਨੂੰ ਨਿਆਂ ਦਵਾਉਣ ਦਾ ਵਾਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਵਿਖੇ ਹਰਿਆਣਾ ਭਵਨ ਦੇ ਬਾਹਰ ਵਰਿੰਦਰ ਸਿੰਘ ਨੇਂ ਗੂੰਗੇ-ਬਹਿਰੇ ਖਿਡਾਰੀਆਂ ਨੂੰ ਪੈਰਾ-ਅਥਲੀਟ ਵਾਂਗ ਸਨਮਾਨ ਦਿੱਤੇ ਜਾਣ ਸੰਬੰਧੀ ਧਰਨਾ ਦਿੱਤਾ ਸੀ।

 


ਵਰਿੰਦਰ ਨੇ ਆਪਣੀ ਇਸ ਮੁਲਾਕਾਤ ਬਾਰੇ ਟਵੀਟ ਕਰਦਿਆਂ ਹਰਿਆਣਾ ਦੇ ਮੁਖ ਮੰਤਰੀ ਵੱਲੋ ਮਿਲੇ ਸਨਮਾਨ ਦੇ ਨਾਲ ਨਾਲ ਗੂੰਗੇ-ਬਹਿਰੇ ਖਿਡਾਰੀਆਂ ਨਾਲ ਹੋ ਰਹੇ ਵਰਤਾਓ ਵਿਰੁੱਧ ਖੱਟਰ ਵੱਲੋਂ ਇੱਕ ਖਾਸ ਕਮੇਟੀ ਦਾ ਗਠਨ ਕਰਨ ਅਤੇ ਨਿਆਂ ਦਵਾਉਣ ਦੇ ਵਾਅਦੇ ਬਾਰੇ ਵੀ ਜਾਣਕਾਰੀ ਦਿੱਤੀ।

 

ਇਸ ਤੋਂ ਇਲਾਵਾ ਵਰਿੰਦਰ ਸਿੰਘ ਨੇ ਇਕ ਹੋਰ ਟਵੀਟ ਵੀ ਕੀਤਾ ਜਿਸ ਵਿਚ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੂੰਗੇ – ਬਹਿਰੇ ਖਿਡਾਰੀਆਂ ਦਾ ਸਹਿਯੋਗ ਕਾਰਨ ਸੰਬੰਧੀ ਧੰਨਵਾਦ ਕੀਤਾ ਅਤੇ ਅੱਪਣੇ ਅਗਲੇ ਡੈੱਫ ਓਲੰਪਿਕ ਮੁਕਾਬਲੇ ਚ ਤਿਰੰਗੇ ਦੀ ਸ਼ਾਨ ਲਇ ਜੀਅ ਜਾਨ ਲਗਾ ਦੇਣ ਦਾ ਵਾਅਦਾ ਵੀ ਕੀਤਾ।

ਦੱਸ ਦਈਏ ਕਿ ਵਰਿੰਦਰ ਸਿੰਘ ਨੂੰ ਬੀਤੇ ਮੰਗਲਵਾਰ ਨੂੰ ਰਾਸ਼੍ਟ੍ਰਪਤੀ ਰਾਜਨਾਥ ਕੋਵਿੰਦ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।