Site icon TheUnmute.com

ਚੀਨ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਪਹੁੰਚੀ, ਕਈ ਜਖ਼ਮੀ

Earthquake

ਚੰਡੀਗੜ੍ਹ 05 ਸਤੰਬਰ 2022: ਦੱਖਣੀ-ਪੱਛਮੀ ਚੀਨ (South-West China) ਦੇ ਸਿਚੁਆਨ ਸੂਬੇ ਦੇ ਲੁਡਿੰਗ ਕਾਉਂਟੀ ‘ਚ ਅੱਜ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਹੁਣ ਤੱਕ 21 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਵੀ ਦੱਸੇ ਜਾ ਰਹੇ ਹਨ | ਸਥਾਨਕ ਅਧਿਕਾਰੀਆਂ ਦੇ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰ 12:25 ਵਜੇ ਆਏ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ |

ਜਾਣਕਾਰੀ ਅਨੁਸਾਰ ਭੂਚਾਲ (Earthquake) ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਹਿੱਲਣ ਲੱਗੀਆਂ, ਲੋਕ ਬਾਹਰ ਆ ਗਏ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਈ ਥਾਵਾਂ ‘ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

Exit mobile version