ਵਿਧਾਇਕ ਜਲਾਲਪੁਰ

ਵਿਧਾਇਕ ਜਲਾਲਪੁਰ ਦੇ ਯਤਨਾ ਸਦਕਾ ਰਾਜਪੂਤ ਭਾਈਚਾਰੇ ਦੀ ਮੰਗ ਨੂੰ ਪਿਆ ਬੂਰ

ਚੰਡੀਗੜ੍ਹ, 4 ਜਨਵਰੀ 2022 : ਅੱਜ ਰਾਜਪੂਤ ਭਾਈਚਾਰੇ ਦੀ ਲੰਮੇ ਚਿਰਾਂ ਤੋਂ ਲਟਕੀ ਮੰਗ ਨੂੰ ਉਸ ਵੇਲੇ ਬੂਰ ਪੈ ਪਿਆ ਜਦੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਯਤਨਾ ਸਦਕਾ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਜੀ ਤੇ ਸਮੂਹ ਸੰਤ ਸਮਾਜ ਵਲੋਂ ਪਿੰਡ ਭੂਰੀਮਾਜਰਾ ਵਿਖੇ ਸ੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਵਿਚ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰਾਜਪੂਤ ਭਵਨ ਦੀ ਨੀਂਹ ਰੱਖੀ ਗਈ।

ਜਿ਼ਕਰਯੋਗ ਹੈ ਕਿ ਲੰਘੇ ਦਿਨੀਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨ੍ਹੀਂ ਵਲੋਂ ਘਨੌਰ ਵਿਕਾਸ ਰੈਲੀ ਦੌਰਾਨ ਰਾਜਪੂਤ ਭਵਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਉਸਾਰੀ ਜਲਦ ਸੁਰੂ ਹੋ ਜਾਵੇਗੀ।ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ, ਸੰਤ ਬਾਬਾ ਸਵਰਨ ਸਿੰਘ ਜੀ ਸੈਦਖੇੜੀ, ਸੰਤ ਬਾਬਾ ਮਨਮੋਹਣ ਸਿੰਘ ਜੀ ਬਾਰਨ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ, ਪ੍ਰਧਾਨ ਗੁਰਮੇਲ ਸਿੰਘ ਰਾਜਪੁਰਾ, ਦਿਲਬਾਗ ਸਿੰਘ ਸਾ. ਹੈੱਡ ਗ੍ਰੰਥੀ, ਪਾਵਰਕਾਮ ਦੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ, ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਤੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਗੁਰਮੇਲ ਸਿੰਘ, ਜਥੇਦਾਰ ਮੋਹਣ ਸਿੰਘ ਮੈਂਬਰ ਐਸ.ਜੀ.ਪੀ.ਸੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਇਕੱਠੇ ਹੋਏ ਵੱਡੀ ਗਿਣਤੀ ਰਾਜਪੂਤ ਭਾਈਚਾਰੇ ਵਲੋਂ ਰਾਜਪੂਤ ਭਵਨ ਦੀ ਨੀਂਹ ਰੱਖਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ, ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕਰੀਬ 75 ਸਾਲਾਂ ਤੋਂ ਰਾਜਪੂਤ ਭਾਈਚਾਰਾ ਭਵਨ ਉਸਾਰੀ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਸਰਕਾਰ ਨੇ ਬਣਾਉਣ ਦੀ ਕੋਸਿ਼ਸ਼ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਿੰਡ ਭੂਰੀਮਾਜਰਾ ਵਿਖੇ ਢੇਡ ਕਿਲੇ ਵਿਚ ਬਣਨ ਵਾਲੇ ਰਾਜਪੂਤ ਭਵਨ ਦੀ ਨੀਂਹ ਸਿੰਘ ਸਾਹਿਬਾਨ ਤੇ ਸੰਤ ਸਮਾਜ ਵਲੋਂ ਰੱਖ ਦਿੱਤੀ ਗਈ ਹੈ, ਜਿਸ ਲਈ ਮੈਂ ਸਮੁੱਚੇ ਰਾਜਪੂਤ ਭਾਈਚਾਰੇ ਨੂੰ ਵਧਾਈ ਦਿੰਦਾ ਹਾਂ।ਉਨ੍ਹਾਂ ਇਹ ਵੀ ਕਿਹਾ ਕਿ ਰਾਜਪੂਤ ਭਵਨ ਲਈ ਢੇਡ ਕਿਲਾ ਰਾਜਪੂਤ ਭਵਨ ਦੇ ਨਾਮ ਕਰਵਾ ਦਿੱਤਾ ਹੈ ਤੇ ਮੁੱਢਲੀ ਉਸਾਰੀ ਲਈ 50 ਲੱਖ ਰੁਪਏ ਦੇ ਦਿੱਤੇ ਹਨ।ਜਲਦ 1 ਕਰੌੜ ਰੁਪਏ ਦੀ ਹੋਰ ਗ੍ਰਾਂਟ ਭਵਨ ਲਈ ਦਿੱਤੀ ਜਾਵੇਗੀ ਤੇ ਕੁੱਲ ਢੇਡ ਕਰੌੜ ਦੀ ਲਾਗਤ ਨਾਲ ਸ਼ਾਨਦਾਰ ਰਾਜਪੂਤ ਭਵਨ ਬਣਾਇਆ ਜਾਵੇਗਾ, ਜੋ ਕਿ ਰਾਜਪੂਤ ਭਾਈਚਾਰੇ ਦੀ ਸ਼ਾਨ ਨੂੰ ਹੋਰ ਵੀ ਵਧਾਏਗਾ।

ਇਸ ਮੌਕੇ ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਚੇਅਰਮੈਨ ਅੱਛਰ ਸਿੰਘ ਭੇਡਵਾਲ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੋਸ਼ਹਿਰਾ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਜੀਤਾ ਪਵਾਰ ਪ੍ਰਧਾਨ ਯਥ ਰਾਜਪੂਤ ਸਭਾ, ਪ੍ਰਧਾਨ ਦਲੀਪ ਸਿੰਘ ਬਿੱਕਰ ਸੁਖਵੀਰ ਸਿੰਘ ਭੂਰੀਮਾਜਰਾ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਚਮਾਰੂ, ਰੌਸ਼ਨ ਨਨਹੇੜਾ, ਕਰਨੈਲ ਸਿੰਘ ਗਰੀਬ, ਯੂਥ ਪ੍ਰਧਾਨ ਇੰਦਰਜੀਤ ਸਿੰਘ ਗਿਫਟੀ, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਧਰਮਪਾਲ ਖੈਰਪੁਰ, ਰਜੇਸ਼ ਨੰਦਾ, ਮਨਜੀਤ ਸਿੰਘ, ਹਰਦੇਵ ਸਿੰਘ ਬਿੱਟਾ ਸਰਪੰਚ ਅਲੀਮਾਜਰਾ, ਢਾਡੀ ਜੱਥਾ ਰੋਸ਼ਨ ਸਿੰਘ ਸਾਗਰ, ਜਗਤਾਰ ਸਿੰਘ ਸਰਪੰਚ ਬਪਰੌਰ, ਲੱਖਾ ਸਰਪੰਚ ਕਬੂਲਪੁਰ, ਮਿੰਟੂ ਸਰਪੰਚ ਗੁਰਤੇਗ ਬਹਾਦਰ ਕਲੋਨੀ, ਸੁਖਜੀਤ ਸਿੰਘ ਸਰਪੰਚ, ਸੁਖਦੇਵ ਸਿੰਘ ਸਰਪੰਚ ਘੱਗਰ ਸਰਾਏ, ਸੁਰਜੀਤ ਸਿੰਘ ਸਰਪੰਚ ਨਨਹੇੜਾ, ਨਾਨਕ ਸਿੰਘ ਸਰਪੰਚ, ਮਾਨ ਸਿੰਘ ਸਰਪੰਚ ਮਦਨਪੁਰ, ਸੁਖਪ੍ਰੀਤ ਸਿੰਘ ਸਰਪੰਚ ਭੂਰੀਮਾਜਰਾ, ਪਰਮਜੀਤ ਸਿੰਘ ਸਰਪੰਚ ਮਗਰ, ਕਸ਼ਮੀਰ ਸਿੰਘ ਸਰਪੰਚ ਚਲਹੇੜੀ, ਭੂਟੋ ਡਾਹਰੀਆਂ, ਅਮਰ ਸਿੰਘ ਰਾਠੌਰ ਨੌਸ਼ਹਿਰਾ, ਭੁੱਲਾ ਸਰਪੰਚ ਰਾਜਗੜ੍ਹ ਸਮੇਤ ਵੱਡੀ ਗਿਣਤੀ ਰਾਜਪੂਤ ਭਾਈਚਾਰਾ ਮੌਜੂਦ ਸੀ।

Scroll to Top