ਚੰਡੀਗੜ੍ਹ 30 ਸਤੰਬਰ 2022: ਹੰਗਾਮੇ ਦੇ ਚੱਲਦਿਆਂ 16ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਸੈਸ਼ਨ ਦੇ ਅੱਜ ਤੀਜੇ ਦਿਨ ਦੀ ਕਰਵਾਈ 3 ਅਕਤੂਬਰ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਮਾਨ ਸਰਕਾਰ ਨੇ ਪੇਸ਼ ਕੀਤੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰਿਪੀਲ) ਬਿੱਲ 2022 , ਪੰਜਾਬ ਗੁਡ ਐਂਡ ਸਰਵਿਸ ਟੈਕਸ ਸ਼ੋਧ ਬਿੱਲ 2022 ਅਤੇ ਪੰਜਾਬ ਵਿਲੈਜ ਕੋਮਨ ਲੈਂਡ ਰੈਵੂਲਸ਼ਨ ਸ਼ੋਧ ਬਿੱਲ 2022 ਨੂੰ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਹੈ। ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ |
ਨਵੰਬਰ 23, 2024 2:02 ਪੂਃ ਦੁਃ