July 7, 2024 11:09 am
Ahlupur

ਪਿੰਡ ਆਹਲੂਪੁਰ ਵਿਖੇ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਪੱਕੀ ਫਸਲ ਦਾ ਭਾਰੀ ਨੁਕਸਾਨ

ਮਾਨਸਾ 06 ਅਕਤੂਬਰ 2022: ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ (Ahlupur) ਵਿਚ ਨਿਊ ਢੰਡਾਲ ਨਹਿਰ ਦੇ ਟੁੱਟਣ ਨਾਲ ਫ਼ਸਲਾਂ ਵਿੱਚ ਚਾਰ-ਚਾਰ ਫੁੱਟ ਪਾਣੀ ਜਮ੍ਹਾਂ ਹੋਣ ਨਾਲ ਪੱਕੀਆਂ ਫ਼ਸਲਾਂ ਹੋ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਨੇ ਵਿਭਾਗ ਤੋਂ ਨਹਿਰ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਪਿੰਡ ਆਹਲੂਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਦੇ ਵਾਰ ਵਾਰ ਟੁੱਟਣ ਨਾਲ ਪੱਕੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਠ ਦਿਨ ਪਹਿਲਾਂ ਵੀ ਇਹ ਨਹਿਰ ਟੁੱਟੀ ਸੀ ਤੇ ਫ਼ਸਲਾਂ ਦਾ ਨੁਕਸਾਨ ਹੋਇਆ ਸੀ | ਜਦੋਂ ਜੇ.ਈ ਨੂੰ ਫੋਨ ਕੀਤਾ ਤਾਂ ਉਨ੍ਹਾਂ ਵੱਲੋਂ ਗੱਟੇ ਲਗਾ ਕੇ ਪਾਣੀ ਨੂੰ ਰੋਕ ਦਿੱਤਾ ਗਿਆ, ਪਰ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ |

Ahlupur

ਉਨ੍ਹਾਂ ਕਿਹਾ ਕਿ ਮਹੀਨੇ ਦੇ ਵਿੱਚ ਘੱਟੋ ਘੱਟ ਅੱਠ ਦੱਸ ਵਾਰ ਇਹ ਨਹਿਰ ਟੁੱਟ ਜਾਂਦੀ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਵਿਚ ਚਾਰ ਚਾਰ ਫੁੱਟ ਪਾਣੀ ਜਮ੍ਹਾਂ ਹੋ ਗਿਆ ਅਤੇ ਪੰਜਾਹ ਤੋਂ ਸੱਠ ਏਕੜ ਦੇ ਲਗਭਗ ਫ਼ਸਲ ਖ਼ਰਾਬ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਨੂੰ ਪਤਾ ਹੈ ਕਿ ਇਹ ਨਹਿਰ ਵਾਰ ਵਾਰ ਟੁੱਟਦੀ ਹੈ ਤਾਂ ਇਸ ਨੂੰ ਨਵਾਂ ਕਿਉਂ ਨਹੀਂ ਬਣਾਇਆ ਜਾ ਰਿਹਾ।