July 2, 2024 9:57 pm
ਸੀਵਰੇਜ਼ ਦੇ ਪਾਣੀ

ਸੀਵਰੇਜ਼ ਦੇ ਪਾਣੀ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ, ਪਿੰਡ ਵਾਸੀ ਪਰੇਸ਼ਾਨ

ਸ੍ਰੀ ਮੁਕਤਸਰ ਸਾਹਿਬ 25 ਨਵੰਬਰ 2022: ਪੰਜਾਬ ਦੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨੂੰ ਪਿੰਡ ਗੋਨਿਆਣਾ, ਭੰਗਚੜ੍ਹੀ ਆਦਿ ਪਿੰਡਾਂ ਨਾਲ ਮਿਲਾਉਂਦੀਆਂ ਸੜਕ ‘ਤੇ ਸੀਵਰੇਜ਼ ਦਾ ਪਾਣੀ ਖੜਨ ਕਾਰਨ ਛੱਪੜ ਦਾ ਰੂਪ ਧਾਰ ਲਈ ਲਿਆ ਹੈ | ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਇਹ ਸੜਕ ਭਾਵੇ ਮੰਡੀ ਬੋਰਡ ਅਧੀਨ ਆਉਂਦੀ ਹੈ, ਪਰ ਇਹ ਸਾਰਾ ਖੇਤਰ ਸ਼ਹਿਰ ਵਿਚ ਪੈਂਦਾ ਹੈ ਜੋ ਕਿ ਵਾਰਡ ਨੰਬਰ 13 ਅਤੇ 14 ਦਾ ਹਿੱਸਾ ਹੈ। ਆਲਮ ਇਹ ਹੈ ਕਿ ਸੜਕ ਦੇ ਇਸ ਟੋਟੇ ‘ਤੇ ਕਰੀਬ ਪਿਛਲੇ ਡੇਢ ਸਾਲ ਤੋਂ ਸੀਵਰੇਜ਼ ਦਾ ਪਾਣੀ ਇਸੇ ਤਰ੍ਹਾਂ ਹੀ ਖੜ੍ਹਾ ਹੈ। ਇੱਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੇ ਨਾਲ ਲੱਗਦੀ ਇੱਕ ਗਲੀ ਦਾ ਸਾਰਾ ਸੀਵਰੇਜ਼ ਅਤੇ ਹੋਰ ਨਿੱਤ ਵਰਤੋਂ ਦਾ ਪਾਣੀ ਸੜਕ ਤੇ ਆ ਕੇ ਜਮ੍ਹਾ ਹੋ ਜਾਂਦਾ ਹੈ ਅਤੇ ਇੱਥੇ ਬਣ ਚੁੱਕੇ ਇਸ ਵੱਡੇ ਟੋਏ ਕਾਰਨ ਪਾਣੀ ਦੀ ਅੱਗੇ ਨਿਕਾਸੀ ਜਿਆਦਾਤਰ ਨਹੀਂ ਹੁੰਦੀ |

ਉਨ੍ਹਾਂ ਕਿਹਾ ਕਿ ਜੋ ਥੋੜਾ ਬਹੁਤ ਪਾਣੀ ਨਾਲ ਲੱਗਦੇ ਖਾਲੀ ਪਲਾਟਾ ਵਿਚ ਚਲਾ ਜਾਂਦਾ ਹੈ| ਜਿਸ ਨਾਲ ਹੁਣ ਪਲਾਟਾਂ ਦੇ ਨਾਲ ਵਾਲੇ ਘਰਾਂ ਦਾ ਨੁਕਸਾਨ ਹੋਣ ਲੱਗਾ ਹੈ। ਇਸ ਕਿਨਾਰੇ ਰਹਿ ਰਹੇ ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਕਹਿਣਾ ਹੇੈ ਕਿ ਇਸ ਮਾਮਲੇ ਵਿਚ ਉਹ ਵੱਖ-ਵੱਖ ਅਧਿਕਾਰੀਆਂ ਨੂੰ ਲਿਖਤੀ ਸਿਕਾਇਤਾਂ ਦੇ ਕੇ ਅੱਕ ਚੁੱਕੇ ਹਨ, ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਇਆ |