ਗੁਰਦਾਸਪੁਰ 16 ਅਗਸਤ 2022: ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਮਾਈਨਿੰਗ ਪਾਲਿਸੀ (Mining policy) ਤਿਆਰ ਕੀਤੀ ਗਈ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਬਜਰੀ ਮਿਲ ਸਕੇ | ਪਰ ਪੰਜਾਬ ਸਰਕਾਰ ਦੇ ਵੱਲੋਂ ਅਜੇ ਤੱਕ ਪਾਲਿਸੀ ਲਾਗੂ ਕਰ ਖੱਡਾ ਦੀ ਨਿਲਾਮੀ ਨਹੀਂ ਕੀਤੀ ਗਈ, ਜਿਸ ਕਰਕੇ ਟਿੱਪਰ ਚਾਲਕਾਂ ਦਾ ਕਾਰੋਬਾਰ ਬੰਦ ਪਿਆ ਹੈ |
ਇਸਦੇ ਨਾਲ ਹੀ ਯੂਨੀਅਨ ਪ੍ਰਧਾਨ ਸ਼ੀਤਲ ਸਿੰਘ ਨੇ ਕਿਹਾ ਕਿ ਬੰਦ ਪਏ ਟਿੱਪਰਾਂ ਦੀਆਂ ਕਿਸ਼ਤਾਂ ਵੀ ਨਹੀਂ ਉੱਤਰ ਰਹੀਆਂ, ਜਿਸ ਕਰਕੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੈ | ਇਸਦੇ ਚੱਲਦੇ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਖੱਡਾ ਦੀ ਨਿਲਾਮੀ ਸ਼ੁਰੂ ਕਰੇ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਚੱਲ ਸਕੇ |