July 2, 2024 8:44 pm
Lumpy Skin Disease

ਪੰਜਾਬ ਸਰਕਾਰ ਵਲੋਂ ਲੰਪੀ ਸਕਿਨ ਬਿਮਾਰੀ ਦੇ ਮੱਦੇਨਜਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਚੰਡੀਗੜ੍ਹ 19 ਅਗਸਤ 2022: ਪੰਜਾਬ ਸਰਕਾਰ (Punjab Government) ਵੱਲੋਂ ਲੰਪੀ ਸਕਿਨ ਬਿਮਾਰੀ (Lumpy Skin Disease) ਦੇ ਮੱਦੇਨਜਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਮੁਲਾਜ਼ਮਾਂ ਨੂੰ ਐਤਵਾਰ ਅਤੇ ਗਜਟਿਡ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਕਿਹਾ ਗਿਆ ਹੈ।

ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਕਿ ਜਦੋਂ ਤੱਕ ਲੰਪੀ ਸਕਿਨ ਬਿਮਾਰੀ (Lumpy Skin Disease) ‘ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਪਾ ਲਿਆ ਜਾਂਦਾ, ਉਦੋਂ ਤੱਕ ਸਾਰਾ ਵੈਟਰਨਰੀ ਸਟਾਫ ਡਿਊਟੀ ‘ਤੇ ਹਾਜ਼ਰ ਰਹੇਗਾ ਅਤੇ ਆਮ ਦਿਨਾਂ ਵਾਂਗ ਹੀ ਕੰਮ ਕਰੇਗਾ।ਇਸਦੇ ਨਾਲ ਪੋਲੀਟੈਕਨਿਕ ਵਿੱਚ ਵੀ ਦੋਵੇਂ ਸਿਫ਼ਟਾ ਵਿੱਚ ਕੰਮ ਹੋਵੇਗਾ।

 

Lumpy Skin Disease