ਚੰਡੀਗ੍ਹੜ, 09 ਅਗਸਤ 2024: ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ (Gurjit Aujla) ਨੇ ਲੋਕ ਸਭਾ ‘ਚ ਬਾਸਮਤੀ (Basmati) ਦੀ ਫਸਲ ਨਾਲ ਜੁੜੇ ਮੁੱਦੇ ਚੁੱਕੇ | ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਾਰ ਮੱਧ ਪੂਰਬ ਦੇ ਸਾਰੇ ਆਰਡਰ ਪਾਕਿਸਤਾਨ ਨੇ ਲਏ ਹਨ ਅਤੇ ਭਾਰਤੀ ਵਪਾਰੀ ਖਾਲੀ ਹੱਥ ਬੈਠੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਸਰਕਾਰ ਨੇ ਬਰਾਮਦ ‘ਤੇ 1200 ਡਾਲਰ ਪ੍ਰਤੀ ਟਨ ਦਾ ਕੈਪ ਲਗਾ ਦਿੱਤਾ ਸੀ। ਵਿਰੋਧ ਤੋਂ ਬਾਅਦ 950 ਪ੍ਰਤੀ ਟਨ ਕਰ ਦਿੱਤਾ ਗਿਆ |
ਉਨ੍ਹਾਂ ਕਿਹਾ ਕਿ 1509 ਬਾਸਮਤੀ (Basmati) ਦੀ ਵੱਡੀ ਮਾਤਰਾ ਮੱਧ ਪੂਰਬ ਨੂੰ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ‘ਚ ਬਾਸਮਤੀ ਉੱਤੇ 700 ਡਾਲਰ ਦੀ ਕੈਪ ਹੈ। ਜਿਸ ਕਾਰਨ ਸਾਰੇ ਆਰਡਰ ਪਾਕਿਸਤਾਨ ਨੂੰ ਚਲੇ ਗਏ ਅਤੇ ਕੋਈ ਵੀ ਭਾਰਤੀ ਵਪਾਰੀਆਂ ਤੋਂ 1509 ਨਹੀਂ ਚੁੱਕ ਰਿਹਾ।
ਔਜਲਾ ਨੇ ਮੰਗ ਉਠਾਈ ਹੈ ਕਿ ਭਾਰਤ ਨੂੰ ਪਾਕਿਸਤਾਨ ਦੇ ਮੁਕਾਬਲੇ ਬਾਸਮਤੀ ‘ਤੇ ਕੈਪ ਘੱਟ ਕਰਨੀ ਚਾਹੀਦੀ ਹੈ, ਤਾਂ ਜੋ ਇੱਥੋਂ ਦੇ ਵਪਾਰੀਆਂ ਅਤੇ ਕਿਸਾਨਾਂ ਦੋਵਾਂ ਨੂੰ ਫਾਇਦਾ ਹੋ ਸਕੇ। ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਿਕਰਯੋਗ ਹੈ ਕਿ ਪੰਜਾਬ ‘ਚ ਬਾਸਮਤੀ ਦੀਆਂ 1509, 1121, 1718 ਕਿਸਮਾਂ ਉਗਾਈਆਂ ਜਾਂਦੀਆਂ ਹਨ। ਬਾਸਮਤੀ ਦੁਨੀਆ ਦੇ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ‘ਚ ਹੀ ਉਗਾਈ ਜਾਂਦੀ ਹੈ।